ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋ-ਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦੀ ਚੋਣ ਮੁਲਤਵੀ

10:14 AM Sep 10, 2024 IST

ਬੀਰਬਲ ਰਿਸ਼ੀ
ਸ਼ੇਰਪੁਰ, 9 ਸਤੰਬਰ
ਦੋ ਪਿੰਡਾਂ ’ਤੇ ਆਧਾਰਿਤ ਕੋ-ਆਪਰੇਟਿਵ ਸੁਸਾਇਟੀ ਘਨੌਰੀ ਖੁਰਦ ’ਚ ਦੋਵੇਂ ਪਿੰਡਾਂ ਦੇ ਮੈਂਬਰਾਂ ਦੀ ਗਿਣਤੀ ਨੂੰ ਲੈ ਕੇ ਖਿੱਚੋਤਾਣ ਦਰਮਿਆਨ ਕਿਸੇ ਵੀ ਕਿਸਾਨ ਮੈਂਬਰ ਵੱਲੋਂ ਕਾਰਜਕਰਨੀ ਕਮੇਟੀ ਦੀ ਚੋਣ ਲਈ ਨਿਰਧਾਰਤ ਸਮੇਂ ’ਚ ਨਾਮਜ਼ਦਗੀ ਪੱਤਰ ਨਾ ਭਰਨ ਕਾਰਨ ਚੋਣ ਮੁਲਤਵੀ ਹੋ ਗਈ। ਜ਼ਿਕਰਯੋਗ ਹੈ ਕਿ ਨਵੇਂ ਵਿਭਾਗੀ ਨਿਯਮਾਂ ਤਹਿਤ ਪਿੰਡ ਘਨੌਰੀ ਕਲਾਂ ਤੇ ਘਨੌਰੀ ਖੁਰਦ ਦੇ ਕ੍ਰਮਵਾਰ 6 ਤੇ 5 ਮੈਂਬਰ ਡਾਇਰੈਕਟਰਾਂ ਦੀ ਚੋਣ ਦੀ ਥਾਂ ਨਵੀਂ ਪ੍ਰਕਿਰਿਆ ਤਹਿਤ 8 ਤੇ 3 ਮੈਂਬਰ ਹੋਣ ਨਾਲ ਵਿਵਾਦ ਪੈਦਾ ਹੋ ਗਿਆ ਹੈ। ਕੁੱਝ ਮਹੀਨੇ ਪਹਿਲਾਂ ਘਨੌਰੀ ਖੁਰਦ ਦੇ ਲੋਕਾਂ ਨੇ ਉਕਤ ਨਵੀਂ ਚੋਣ ਪ੍ਰਕਿਰਿਆ ਦਾ ਤਿੱਖਾ ਵਿਰੋਧ ਕਰਦਿਆਂ ਇੱਕ ਮਹੀਨੇ ਤੋਂ ਵੱਧ ਸਮਾਂ ਉਕਤ ਸੁਸਾਇਟੀ ਨੂੰ ਜਿੰਦਰਾ ਲਗਾ ਕੇ ਰੋਸ ਪ੍ਰਗਟਾਇਆ ਸੀ।
ਜਾਣਕਾਰੀ ਅਨੁਸਾਰ ਚੋਣ ਪ੍ਰਕਿਰਿਆ ਦੌਰਾਨ ਘਨੌਰੀ ਖੁਰਦ ਦੇ ਲੋਕਾਂ ਵੱਲੋਂ ਹੱਥਾਂ ’ਚ ਝੰਡੇ ਲੈ ਕੇ ਨਵੀ ਚੋਣ ਪ੍ਰਕਿਰਿਆ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਤਹਿਤ ਅੱਜ ਪੁਲੀਸ ਦੀ ਮੌਜੂਦਗੀ ਦੇ ਬਾਵਜੂਦ ਘਨੌਰੀ ਕਲਾਂ ਦੇ ਨਾਮਜ਼ਦਗੀ ਪੇਪਰ ਭਰਨ ਗਏ ਉਮੀਦਵਾਰਾਂ ਨੇ ਮੌਕੇ ’ਤੇ ਮਾਹੌਲ ਦੇ ਮੱਦੇਨਜ਼ਰ ਵਾਪਸ ਪਰਤ ਆਉਣ ਦਾ ਦਾਅਵਾ ਕੀਤਾ। ਸੁਸਾਇਟੀ ਦੇ ਸਾਬਕਾ ਪ੍ਰਧਾਨ ਪ੍ਰਗਟ ਸਿੰਘ ਦੀ ਅਗਵਾਈ ਹੇਠ ਕਿਸਾਨ ਆਗੂ ਗੁਰਪ੍ਰੀਤ ਸਿੰਘ ਮੁਖੀਆ, ਕਰਮਜੀਤ ਸਿੰਘ ਸਾਬਕਾ ਪੰਚ, ਹਰਮੀਤ ਸਿੰਘ, ਇਕਬਾਲ ਸਿੰਘ ਆਦਿ ਨੇ ਮੁੱਖ ਮੰਤਰੀ ਦਫ਼ਤਰ ਧੂਰੀ ਵਿਖੇ ਪਹੁੰਚਕੇ ਦੱਸਿਆ ਕਿ ਘਨੌਰੀ ਕਲਾਂ ਦੇ 637 ਮੈਂਬਰ ਅਤੇ ਘਨੌਰੀ ਖੁਰਦ ਦੇ 165 ਮੈਂਬਰ ਹਨ। ਤਕਰੀਬਨ 70 ਮੈਂਬਰਾਂ ਪਿੱਛੇ ਕਾਰਜਕਰਨੀ ਕਮੇਟੀ ਦਾ ਇੱਕ ਮੈਂਬਰ ਚੁਣਿਆ ਜਾਣਾ ਹੈ ਅਤੇ ਇਸੇ ਗਿਣਤੀ ਮਿਣਤੀ ਤਹਿਤ ਘਨੌਰੀ ਕਲਾਂ ਦੇ ਮੈਂਬਰਾਂ ਦੀ ਗਿਣਤੀ ਛੇ ਤੋਂ ਵਧ ਕੇ ਅੱਠ ਹੋ ਗਈ ਅਤੇ ਘਨੌਰੀ ਖੁਰਦ ਦੇ ਮੈਂਬਰਾਂ ਦੀ ਗਿਣਤੀ 5 ਤੋਂ ਘਟ ਕੇ ਤਿੰਨ ਰਹਿ ਗਈ। ਉਧਰ ਪਿੰਡ ਘਨੌਰੀ ਖੁਰਦ ਦਾ ਪੱਖ ਸਪਸ਼ੱਟ ਕਰਦਿਆਂ ਸੁਸਾਇਟੀ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਘਨੌਰੀ ਕਲਾਂ ਦੇ 6 ਅਤੇ ਘਨੌਰੀ ਖੁਰਦ ਦੇ 5 ਮੈਂਬਰ ਚੁਣੇ ਜਾਣ ਸਬੰਧੀ ਰਜਿਸਟਰ ਵਿੱਚ ਮਤਾ ਪਿਆ ਹੋਇਆ ਹੈ ਅਤੇ ਸਾਰਾ ਪਿੰਡ ਇਸੇ ਮਤੇ ਅਨੁਸਾਰ ਹੀ ਚੋਣ ਹੋਣ ਦਾ ਮੁਦਈ ਹੈ। ਆਗੂ ਅਨੁਸਾਰ ਹੁਣ ਨਵੀ ਚੋਣ ਪ੍ਰਕਿਰਿਆ ਤਹਿਤ ਘਨੌਰੀ ਕਲਾਂ ਤੇ ਘਨੌਰੀ ਖੁਰਦ ਦਾ ਕ੍ਰਮਵਾਰ 8-3 ਮੈਂਬਰਾਂ ਦਾ ਨਵਾਂ ਪੈਟਰਨ ਘਨੌਰੀ ਖੁਰਦ ਵਾਸੀਆਂ ਨੂੰ ਉੱਕਾ ਹੀ ਮਨਜ਼ੂਰ ਨਹੀਂ।
ਸੁਸਾਇਟੀ ਦੀ ਚੋਣ ਕਰਵਾਉਣ ਵਾਲੇ ਰਿਟਰਨਿੰਗ ਅਫ਼ਸਰ ਇੰਸਪੈਕਟਰ ਤੇਜਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ ਅੱਜ ਸਵੇਰੇ 9 ਤੋਂ 11 ਉਹ ਸੁਸਾਇਟੀ ਵਿੱਚ ਨਾਮਜ਼ਦਗੀ ਭਰਨ ਦਾ ਸਮਾਂ ਸੀ ਪਰ ਦੋਵਾਂ ਪਿੰਡਾਂ ਦੇ ਕਿਸੇ ਵੀ ਕਿਸਾਨ ਨੇ ਆਪਣੀ ਨਾਮਜ਼ਦਗੀ ਨਹੀਂ ਭਰੀ ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ।

Advertisement

Advertisement