ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹਿਕਾਰੀ ਸਮਿਤੀਆਂ ਦਿਹਾਤੀ ਜੀਵਨ ਦਾ ਅਹਿਮ ਪਹਿਲੂ: ਮੋਦੀ

08:40 AM Dec 28, 2023 IST

ਨਵੀਂ ਦਿੱਲੀ, 27 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ’ਚ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਨਾਲ ਲਾਭਪਾਤਰੀਆਂ ਦੀ ਜ਼ਿੰਦਗੀ ’ਚ ਆਏ ਬਦਲਾਅ ਨੂੰ ‘ਹੌਸਲੇ, ਸੰਤੁਸ਼ਟੀ ਅਤੇ ਸੁਫ਼ਨਿਆਂ’ ਨੂੰ ਪੂਰਾ ਕਰਨ ਦੀ ਕਹਾਣੀ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਸਹਿਕਾਰੀ ਸੰਮਤੀਆਂ ਦੇਸ਼ ’ਚ ਦਿਹਾਤੀ ਜੀਵਨ ਦਾ ਇਕ ਮਜ਼ਬੂਤ ਪਹਿਲੂ ਬਣ ਕੇ ਉਭਰਨ। ਮੋਦੀ ਨੇ ਕਿਹਾ ਕਿ ਡੇਅਰੀ ਅਤੇ ਖੰਡ ਉਤਪਾਦਨ ਜਿਹੇ ਖੇਤਰਾਂ ’ਚ ਪਛਾਣ ਬਣਾਉਣ ਮਗਰੋਂ ਹੁਣ ਮੱਛੀ ਪਾਲਣ ਅਤੇ ਖੇਤੀ ਦੇ ਵੱਖ ਵੱਖ ਖੇਤਰਾਂ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਵਿਕਸਤ ਭਾਰਤ ਸੰਕਲਪ ਯਾਤਰਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਛੋਟੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਭੰਡਾਰਨ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਫ਼ਸਲ ਘੱਟ ਕੀਮਤ ’ਤੇ ਵੇਚਣੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਭਰ ’ਚ ਭੰਡਾਰਨ ਸਮਰੱਥਾ ਵਧਾਉਣ ਨੂੰ ਹੁਲਾਰਾ ਦੇਵੇਗੀ। ਉਨ੍ਹਾਂ ਕੁਝ ਲਾਭਪਾਤਰੀਆਂ ਨਾਲ ਸੰਵਾਦ ਵੀ ਰਚਾਇਆ। ਮੋਦੀ ਨੇ ਕਿਹਾ ਕਿ ਯਾਤਰਾ ਨੂੰ ਸ਼ੁਰੂ ਹੋਏ ਭਾਵੇਂ 50 ਦਿਨ ਵੀ ਨਹੀਂ ਹੋਏ ਪਰ ਇਹ ਢਾਈ ਲੱਖ ਪਿੰਡਾਂ ਨੂੰ ਕਵਰ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਇਕ ਕਰੋੜ ਲੋਕਾਂ ਨੂੰ ਆਯੂਸ਼ਮਾਨ ਕਾਰਡ ਦਿੱਤੇ ਗਏ ਹਨ। ‘ਹੁਣ ਇਹ ਲਾਭ ਲੈਣ ਲਈ ਕੋਈ ਭਾਈ-ਭਤੀਜਾਵਾਦ ਅਤੇ ਰਿਸ਼ਵਤਖੋਰੀ ਨਹੀਂ ਹੈ। ਮੋਦੀ ਤੁਹਾਡੇ ਲਈ ਇਕ ਪਰਿਵਾਰ ਦੇ ਮੈਂਬਰ ਵਾਂਗ ਹੈ। ਤੁਹਾਨੂੰ ਕਿਸੇ ਕੁਨੈਕਸ਼ਨ ਦੀ ਲੋੜ ਨਹੀਂ ਹੈ।’ ਉਨ੍ਹਾਂ ਕਿਹਾ ਕਿ ਮੋਦੀ ਦੀ ਗਾਰੰਟੀ ਵਾਲੀ ਗੱਡੀ ਹਰ ਪਿੰਡ ’ਚ ਪਹੁੰਚ ਰਹੀ ਹੈ ਅਤੇ ਲੋਕਾਂ ਨੂੰ ਇਸ ਦਾ ਲਾਹਾ ਲੈਣਾ ਚਾਹੀਦਾ ਹੈ। ਵਿਕਸਤ ਭਾਰਤ ਸੰਕਲਪ ਯਾਤਰਾ ਦਾ ਆਗਾਜ਼ 15 ਨਵੰਬਰ ਨੂੰ ਹੋਇਆ ਸੀ ਅਤੇ ਮੋਦੀ ਨੇ ਚੌਥੀ ਵਾਰ ਲਾਭਪਾਤਰੀਆਂ ਨਾਲ ਸੰਵਾਦ ਰਚਾਇਆ ਹੈ। -ਪੀਟੀਆਈ

Advertisement

‘ਦੋ ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣਾ ਮੇਰਾ ਸੁਫ਼ਨਾ’

ਭੋਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਦੇਸ਼ ’ਚ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੀਆਂ ਦੋ ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣਾ ਚਾਹੁੰਦੇ ਹਨ। ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੀਆਂ ਔਰਤਾਂ ਨਾਲ ਸੰਵਾਦ ਦੌਰਾਨ ਮੋਦੀ ਨੇ ਰੁਬੀਨਾ ਖ਼ਾਨ ਨਾਮ ਦੀ ਇਕ ਮਹਿਲਾ ਨੂੰ ਸਵਾਲ ਕੀਤਾ ਕਿ ਉਹ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਕੀ ਉਨ੍ਹਾਂ ਦੀ ਸਹਾਇਤਾ ਕਰੇਗੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਗਰੁੱਪ ਦੀਆਂ ਕਿੰਨੀਆਂ ਔਰਤਾਂ ਨੂੰ ਲੱਖਪਤੀ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਦੇਸ਼ ਦੀ ਹਰੇਕ ਮਹਿਲਾ ਨੂੰ ਲੱਖਪਤੀ ਬਣਿਆ ਦੇਖਣਾ ਚਾਹੁੰਦੀ ਹੈ। ਮੋਦੀ ਨੇ ਜਦੋਂ ਕਿਹਾ ਕਿ ਰੁਬੀਨਾ ਦਾ ਜਵਾਬ ਸਿਆਸੀ ਹੈ ਤਾਂ ਸਾਰੇ ਗਰੁੱਪ ’ਚ ਹਾਸਾ ਮਚ ਗਿਆ। ਗਰੁੱਪ ਨਾਲ 1.03 ਲੱਖ ਔਰਤਾਂ ਦੇ ਜੁੜੇ ਹੋਣ ’ਤੇ ਪ੍ਰਧਾਨ ਮੰਤਰੀ ਨੇ ਹੈਰਾਨੀ ਜਤਾਈ। ਰੁਬੀਨਾ ਨੇ ਉਨ੍ਹਾਂ ਨੂੰ ਜਦੋਂ ਦੱਸਿਆ ਕਿ ਉਸ ਕੋਲ ਮਾਰੂਤੀ ਵੈਨ ਹੈ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਤਾਂ ਇਕ ਸਾਈਕਲ ਵੀ ਨਹੀਂ ਹੈ। -ਪੀਟੀਆਈ

Advertisement
Advertisement