ਨੈਸ਼ਨਲ ਕਾਲਜ ਵਿੱਚ ਸਹਿ-ਵਿੱਦਿਅਕ ਮੁਕਾਬਲੇ
ਪੱਤਰ ਪ੍ਰੇਰਕ
ਬੰਗਾ, 3 ਸਤੰਬਰ
ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਪਰਵਾਜ਼-2024 ਦੇ ਤਿੰਨ ਦਿਨਾ ਸਮਾਗਮ ਦੌਰਾਨ ਵੱਖ-ਵੱਖ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਵਿੱਚ ਦਰਸ਼ਨ ਸਿੰਘ ਪਿੰਕਾ ਨੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਨੇ ਮਹਿਮਾਨਾਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ।
ਸਮਾਗਮ ਦੇ ਪਹਿਲੇ ਦਿਨ ਫਾਈਨ ਆਰਟਸ (ਰੰਗੋਲੀ, ਪੇਂਟਿੰਗ, ਫੋਟੋਗ੍ਰਾਫੀ ਆਦਿ), ਦੂਜੇ ਦਿਨ ਕਵਿਤਾ, ਭਾਸ਼ਣ, ਡੀਬੇਟ ਤੇ ਕੁਇਜ਼ ਤੇ ਆਖ਼ਰੀ ਦਿਨ ਸੰਗੀਤ, ਥੀਏਟਰ ਤੇ ਲੋਕ ਨਾਚਾਂ ਦੇ ਮੁਕਾਬਲੇ ਹੋਏ।
ਇਨ੍ਹਾਂ ਮੁਕਾਬਲਿਆਂ ‘ਚ ਆਰਟਸ ਵਿਭਾਗ ਨੇ 92.5 ਅੰਕਾਂ ਨਾਲ ਓਵਰਆਲ ਚੈਂਪੀਅਨ ਟਰਾਫੀ ਆਪਣੇ ਨਾਂ ਕੀਤੀ। ਸਾਇੰਸ ਵਿਭਾਗ 69 ਅੰਕਾਂ ਨਾਲ ਦੂਜੇ, ਕੰਪਿਊਟਰ ਵਿਭਾਗ 60.5 ਅੰਕਾਂ ਨਾਲ ਤੀਜੇ ਤੇ ਕਾਮਰਸ ਵਿਭਾਗ 51 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ। ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਸਮੂਹ ਵਿਭਾਗਾਂ ਦੀ ਮੁਕਾਬਲਿਆਂ ‘ਚ ਭਾਗੀਦਾਰੀ ਦੀ ਖ਼ੂਬ ਪ੍ਰਸ਼ੰਸਾ ਕੀਤੀ। ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।