ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਐੱਨਜੀ ਦੀਆਂ ਕੀਮਤਾਂ ਇਕ ਰੁਪਏ ਵਧੀਆਂ

06:27 PM Jun 22, 2024 IST
featuredImage featuredImage

ਨਵੀਂ ਦਿੱਲੀ, 22 ਜੂਨ
ਕੇਂਦਰ ਸਰਕਾਰ ਨੇ ਕੰਪਰੈੱਸਡ ਨੈਚੁਰਲ ਗੈਸ (ਸੀਐਨਜੀ) ਦੀਆਂ ਕੀਮਤਾਂ ਇਕ ਰੁਪਏ ਪ੍ਰਤੀ ਕਿਲੋ ਵਧਾ ਦਿੱਤੀਆਂ ਹਨ। ਇਹ ਨਵੀਆਂ ਦਰਾਂ
ਅੱਜ ਸਵੇਰੇ ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਦਿੱਲੀ 'ਚ ਕੀਮਤ 74.09 ਰੁਪਏ ਤੋਂ ਵਧ ਕੇ 75.09 ਰੁਪਏ ਪ੍ਰਤੀ ਕਿਲੋਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ 'ਚ ਕੀਮਤਾਂ 78.70 ਰੁਪਏ ਤੋਂ ਵਧ ਕੇ 79.70 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ ਅਤੇ ਹਰਿਆਣਾ ਦੇ ਗੁਰੂਗ੍ਰਾਮ 'ਚ ਸੀਐਨਜੀ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਸੀਐਨਜੀ ਕੀਮਤਾਂ ਵਧਣ ਤੋਂ ਬਾਅਦ ਆਵਾਜਾਈ ਦੇ ਖਰਚੇ ਵਧਣਗੇ। ਸੀਐਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਲੋਕ ਪ੍ਰੇਸ਼ਾਨ ਹਨ ਜੋ ਪਹਿਲਾਂ ਹੀ ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਨਾਲ ਜੂਝ ਰਹੇ ਹਨ। ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਵਿਚ ਲੋਕਾਂ ਦਾ ਸੀਐਨਜੀ ਵਾਹਨ ਖਰੀਦਣ ਦਾ ਰੁਝਾਨ ਵੀ ਵਧਿਆ ਹੈ।

Advertisement

Advertisement