For the best experience, open
https://m.punjabitribuneonline.com
on your mobile browser.
Advertisement

ਸੀਐੱਮ ਫਲਾਇੰਗ ਟੀਮ ਵੱਲੋਂ ਥਾਨੇਸਰ ਕੌਂਸਲ ਦਫ਼ਤਰ ’ਚ ਛਾਪਾ

08:39 AM Jul 06, 2023 IST
ਸੀਐੱਮ ਫਲਾਇੰਗ ਟੀਮ ਵੱਲੋਂ ਥਾਨੇਸਰ ਕੌਂਸਲ ਦਫ਼ਤਰ ’ਚ ਛਾਪਾ
ਥਾਨੇਸਰ ਨਗਰ ਕੌਂਸਲ ਦੇ ਦਫ਼ਤਰ ਵਿੱਚ ਜਾਂਚ ਕਰਦੇ ਹੋਏ ਅਧਿਕਾਰੀ।
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 5 ਜੁਲਾਈ
ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਦੇਰੀ ਨਾਲ ਪਹੁੰਚਣ ਦੀ ਸ਼ਿਕਾਇਤ ’ਤੇ ਸੀਐਮ ਫਲਾਇੰਗ ਨੇ ਅੱਜ ਸਵੇਰੇ ਥਾਨੇਸਰ ਨਗਰ ਕੌਂਸਲ ਦਫ਼ਤਰ ਵਿੱਚ ਛਾਪਾ ਮਾਰਿਆ। ਇਸ ਦੌਰਾਨ 16 ਕਰਮਚਾਰੀ ਅਤੇ ਅਧਿਕਾਰੀ ਗੈਰਹਾਜ਼ਰ ਮਿਲੇ। ਸੀਐਮ ਫਲਾਇੰਗ ਵੱਲੋਂ ਉਨ੍ਹਾਂ ਦੀ ਰਿਪੋਰਟ ਤਿਆਰ ਕਰ ਕੇ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਸ ਤੋਂ ਇਲਾਵਾ ਟੀਮ ਨੇ ਹਾਊਸ ਟੈਕਸ, ਜਨਮ-ਮੌਤ ਸਰਟੀਫਿਕੇਟ ਅਤੇ ਨਗਰ ਕੌਂਸਲ ਦੀਆਂ ਹੋਰ ਸ਼ਾਖਾਵਾਂ ਦਾ ਵੀ ਨਿਰੀਖਣ ਕੀਤਾ ਅਤੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ। ਐੱਸਆਈ ਅਨੀਸ਼ ਦੀ ਅਗਵਾਈ ਹੇਠ ਆਈ ਟੀਮ ਨੇ ਨਗਰ ਕੌਂਸਲ ਦੇ ਪ੍ਰਾਪਰਟੀ ਰਿਕਾਰਡ ਦੀ ਛਾਣਬੀਣ ਵੀ ਕੀਤੀ ਅਤੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਹਾਜ਼ਰੀ ਰਜਿਸਟਰ ਦੀ ਬਾਰੀਕੀ ਨਾਲ ਜਾਂਚ ਕੀਤੀ। ਟੀਮ ਵਿੱਚ ਐਸਆਈ ਅਨੀਸ਼ ਤੋਂ ਇਲਾਵਾ ਪ੍ਰਵੇਸ਼ ਕੁਮਾਰ ਅਤੇ ਹੈੱਡ ਕਾਂਸਟੇਬਲ ਪ੍ਰਵੀਨ ਕੁਮਾਰ ਹਾਜ਼ਰ ਸਨ। ਸੂਤਰਾਂ ਅਨੁਸਾਰ ਸੀਐਮ ਫਲਾਇੰਗ ਟੀਮ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਥਾਨੇਸਰ ਨਗਰ ਕੌਂਸਲ ਦਫ਼ਤਰ ਨਹੀਂ ਪਹੁੰਚ ਰਹੇ। ਕਈ ਵਾਰ ਮੁਲਾਜ਼ਮ ਇੱਕ ਵਾਰ ਦਫ਼ਤਰ ਆ ਜਾਂਦੇ ਹਨ ਅਤੇ ਸਾਰਾ ਦਿਨ ਬਾਹਰ ਰਹਿੰਦੇ ਹਨ। ਅਜਿਹੇ ’ਚ ਆਪਣੇ ਕੰਮ ਕਰਵਾਉਣ ਆਉਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Advertisement

ਨਰਾਇਣਗੜ੍ਹ ਨਗਰ ਪਾਲਿਕਾ ਦਫ਼ਤਰ ਵਿੱਚ ਵੀ ਅਚਨਚੇਤ ਚੈਕਿੰਗ
ਨਰਾਇਣਗੜ੍ਹ (ਫਰਿੰਦਰ ਪਾਲ ਗੁਲੀਆਣੀ): ਸੀਐੱਮ ਫਲਾਇੰਗ ਨੇ ਨਰਾਇਣਗੜ੍ਹ ਨਗਰ ਪਾਲਿਕਾ ਦਫ਼ਤਰ ਵਿੱਚ ਅੱਜ ਅਚਾਨਕ ਛਾਪਾ ਮਾਰਿਆ। ਇਸ ਮਗਰੋਂ ਦਫ਼ਤਰ ਵਿਚਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਸੀਅੈੱਮ ਫਲਾਇੰਗ ਦੇ ਇੰਸਪੈਕਟਰ ਸਤਪਾਲ ਨੇ ਵਿਭਾਗ ਦੇ ਰਿਕਾਰਡ ਦੀ ਜਾਂਚ ਕੀਤੀ। ਇਸ ਮੌਕੇ ਖੁਫੀਆ ਵਿਭਾਗ ਦੇ ਕਰਮਚਾਰੀ ਰਾਜੇਸ਼ ਸ਼ਰਮਾ ਵੀ ਮੌਜੂਦ ਸਨ। ਟੀਮ ਆਉਣ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਲੋਕ ਲਿਖਤੀ ਰੂਪ ਵਿੱਚ ਸ਼ਿਕਾਇਤਾਂ ਦੇਣ ਲਈ ਨਗਰ ਪਾਲਿਕਾ ਦਫਤਰ ਪਹੁੰਚ ਗਏ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਨਗਰ ਪਾਲਿਕਾ ਵਿੱਚ ਐੱਨਡੀਸੀ ਅਤੇ ਪ੍ਰਾਪਰਟੀ ਆਈਡੀ ਨੂੰ ਦਰੁਸਤ ਕਰਨ ਸਬੰਧੀ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਸੀਐੱਮ ਫਲਾਇੰਗ ਟੀਮ ਦੇ ਇੰਸਪੈਕਟਰ ਸਤਪਾਲ ਨੇ ਦੱਸਿਆ ਕਿ ਦਫ਼ਤਰ ਵਿੱਚ 17 ਮੁਲਾਜ਼ਮ ਹਨ, ਜਿਨ੍ਹਾਂ ’ਚੋਂ ਦੋ ਛੁੱਟੀ ’ਤੇ ਸਨ ਅਤੇ ਦੋ ਗ਼ੈਰਹਾਜ਼ਰ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ।

Advertisement
Tags :
Author Image

sukhwinder singh

View all posts

Advertisement
Advertisement
×