ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੀਏਵੀ ਸਕੂਲ ਵਿੱਚ ਕਲਸਟਰ ਪੱਧਰੀ ਟੂਰਨਾਮੈਂਟ ਕਰਵਾਇਆ

07:55 AM Jul 28, 2024 IST
ਜੇਤੂ ਖਿਡਾਰੀਆਂ ਨਾਲ ਪ੍ਰਿੰਸੀਪਲ ਵੇਦਵ੍ਤ ਪਲਾਹ ਤੇ ਹੋਰ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਜੁਲਾਈ
ਇੱਥੇ ਡੀਏਵੀ ਸਕੂਲ ਵਿੱਚ ਕਲਸਟਰ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ ਜਿਸ ’ਚ ਵੁਸ਼ੂ, ਆਰਚਰੀ, ਤਾਈਕਵਾਂਡੋ ਤੇ ਕਰਾਟੇ ਮੁਕਾਬਲੇ ਹੋਏ। ਪ੍ਰਿੰਸੀਪਲ ਵੇਦਵ੍ਤ ਪਲਾਹ ਨੇ ਦੱਸਿਆ ਕਿ ਟੂਰਨਾਮੈਂਟ ’ਚ ਲੁਧਿਆਣਾ ਜ਼ੋਨ ਦੇ ਵੱਖ-ਵੱਖ ਡੀਏਵੀ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਸੈਕਟਰੀ ਡੀਏਵੀ ਸੀਐਮਸੀ ਅਜੇ ਕੁਮਾਰ ਗੋਸੁਆਮੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਚੇਅਰਮੈਨ ਧਰੁੱਵਾ ਜੋਤੀ ਬਾਸੂ, ਪ੍ਰਿੰਸੀਪਲ ਰਾਜਵੀਰ ਕੰਗ, ਰਾਜ ਕੁਮਾਰ ਭੱਲਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਖਿਡਾਰੀਆਂ ਦੀ ਹੌਂਸਲਾ-ਅਫਜ਼ਾਈ ਕੀਤੀ। ਝੰਡਾ ਲਹਿਰਾ ਕੇ ਟੂਰਨਾਮੈਂਟ ਦਾ ਆਗਾਜ਼ ਹੋਇਆ। ਮੇਜ਼ਬਾਨ ਸਕੂਲ ਨੇ ਆਰਚਰੀ ਅੰਡਰ-14 ਮੁੰਡੇ ਮੁਕਾਬਲੇ ’ਚ ਦੋ ਸੋਨ ਤਗ਼ਮੇ, ਅੰਡਰ- 14 ਕੁੜੀਆਂ ’ਚ ਇਕ, ਅੰਡਰ-17 ਮੁੰਡੇ ’ਚ ਦੋ ਸੋਨ ਤਗ਼ਮੇ ਅਤੇ ਅੰਡਰ-19 ਮੁੰਡੇ ਮੁਕਾਬਲੇ ’ਚ ਇਕ ਸੋਨ ਤਗ਼ਮਾ ਜਿੱਤਿਆ। ਕਰਾਟੇ ’ਚ ਅੰਡਰ-14 ਕੁੜੀਆਂ ’ਚ ਮੇਜ਼ਬਾਨ ਡੀਏਵੀ ਸਕੂਲ ਨੇ ਦੋ ਸੋਨ, ਇਕ ਚਾਂਦੀ ਦਾ ਤਗ਼ਮਾ ਜਿੱਤਿਆ। ਡੀਏਵੀ ਪੱਖੋਵਾਲ ਨੇ ਪੰਜ ਸੋਨ ਜਦਕਿ ਡੀਏਵੀ ਬੀਆਰਐਸ ਲੁਧਿਆਣਾ ਨੇ ਚਾਰ ਕਾਂਸੀ ਦੇ ਤਗ਼ਮੇ ਜਿੱਤੇ। ਅੰਡਰ-19 ਕੁੜੀਆਂ ’ਚ ਪੱਖੋਵਾਲ ਦੇ ਡੀਏਵੀ ਸਕੂਲ ਨੇ ਅੱਠ ਸੋਨ ਅਤੇ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ। ਕਰਾਟੇ ’ਚੇ ਅੰਡਰ -14 ਮੁੰਡੇ ’ਚ ਦੋ ਸੋਨ, ਚਾਰ ਚਾਂਦੀ ਅਤੇ ਇਕ ਕਾਂਸੀ ਦਾ ਤਗ਼ਮਾ ਡੀਏਵੀ ਪਬਲਿਕ ਸਕੂਲ ਦੇ ਹਿੱਸੇ ਆਇਆ। ਵੁਸ਼ੁੂ ਅੰਡਰ-14 ਮੁੰਡੇ ’ਚ ਡੀਏਵੀ ਜਗਰਾਉਂ ਨੇ ਸੱਤ ਸੋਨ, ਇਕ ਚਾਂਦੀ ਦਾ ਤਗ਼ਮਾ ਜਿੱਤਿਆ। ਡੀਏਵੀ ਸਕੂਲ ਪੱਖੋਵਾਲ ਨੇ ਇਕ ਸੋਨ ਅਤੇ ਚਾਰ ਚਾਂਦੀ ਦੇ ਤਗ਼ਮੇ ਜਿੱਤੇ। ਅੰਡਰ-17 ਮੁੰਡੇ ’ਚ ਮੇਜ਼ਬਾਨ ਸਕੂਲ ਨੇ ਪੰਜ ਸੋਨ ਤਗ਼ਮੇ ਜਿੱਤੇ। ਅੰਡਰ-17 ਮੁੰਡੇ ’ਚ ਵੀ ਇਸ ਸਕੂਲ ਦੇ ਹਿੱਸੇ ਛੇ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਆਏ। ਪ੍ਰਿੰਸੀਪਲ ਪਲਾਹ ਅਤੇ ਪ੍ਰਿੰ. ਰਾਜਵੀਰ ਸਿੰਘ ਕੰਗ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਤੇ ਟਰਾਫੀਆਂ ਦੀ ਵੰਡ ਕੀਤੀ।

Advertisement

Advertisement
Advertisement