ਡੀਏਵੀ ਸਕੂਲਾਂ ਦੀਆਂ ਕਲਸਟਰ ਪੱਧਰੀ ਖੇਡਾਂ ਸਮਾਪਤ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਜੁਲਾਈ
ਇੱਥੇ ਡੀਏਵੀ ਪਬਲਿਕ ਸਕੂਲ ਵਿੱਚ 14 ਸਾਲ, 17 ਸਾਲ ਅਤੇ 19 ਸਾਲ ਉਮਰ-ਵਰਗ ਦੇ ਲੜਕੀਆਂ ਤੇ ਲੜਕਿਆਂ ਦੇ ਕਲਸਟਰ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਕਬੱਡੀ, ਖੋ-ਖੋ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਡੀਏਵੀ ਸਕੂਲ ਭੁਪਿੰਦਰਾ ਰੋਡ ਪਟਿਆਲਾ, ਮਾਨਸਾ, ਸਮਾਣਾ, ਕਕਰਾਲਾ, ਬਾਦਸ਼ਾਹਪੁਰ, ਪਾਤੜਾਂ ਅਤੇ ਮੂਨਕ ਦੀਆਂ ਟੀਮਾਂ ਨੇ ਭਾਗ ਲਿਆ। ਕਬੱਡੀ ਦੇ 14 ਸਾਲ ਉਮਰ ਵਰਗ ਮੁਕਾਬਲੇ ਵਿੱਚ ਡੀਏਵੀ ਸਕੂਲ ਪਾਤੜਾਂ ਦੇ ਖਿਡਾਰੀਆਂ ਨੇ ਸਫਲਤਾ ਦੇ ਗੱਡੇ ਝੰਡੇ ਹਨ। ਇਸੇ ਤਰ੍ਹਾਂ ਕਬੱਡੀ ਦੇ 17 ਸਾਲ ਉਮਰ ਵਰਗ ਤਹਿਤ ਡੀਏਵੀ ਮਾਨਸਾ ਦੀ ਟੀਮ ਨੇ ਪਹਿਲਾ ਅਤੇ ਡੀਏਵੀ ਬਾਦਸ਼ਾਹਪੁਰ ਦੀ ਟੀਮ ਨੇ ਦੂਜਾ, ਕਬੱਡੀ ਦੇ 19 ਸਾਲ ਵਰਗ ਡੀਏਵੀ ਮੂਨਕ ਦੀ ਟੀਮ ਨੇ ਪਹਿਲਾ ਤੇ ਡੀਏਵੀ ਸਮਾਣਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਖੋ-ਖੋ ਦੇ 14 ਸਾਲ ਉਮਰ ਵਰਗ ’ਚ ਡੀਏਵੀ ਸਕੂਲ ਮਾਨਸਾ ਦੀਆਂ ਲੜਕਿਆਂ ਨੇ ਪਹਿਲਾ ਸਥਾਨ, ਡੀਏਵੀ ਸਕੂਲ ਕਕਰਾਲਾ ਦੀ ਟੀਮ ਨੇ ਦੂਜਾ ਤੇ ਡੀਏਵੀ ਸਕੂਲ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਦੇ 17 ਸਾਲ ਉਮਰ ਵਰਗ ’ਚ ਲੜਕਿਆਂ ਦੇ ਮੁਕਾਬਲਿਆਂ ਵਿੱਚੋਂ ਡੀਏਵੀ ਸਕੂਲ ਮਾਨਸਾ ਦੀ ਟੀਮ ਨੇ ਪਹਿਲਾ, ਡੀਏਵੀ ਸਕੂਲ ਪਟਿਆਲਾ ਦੀ ਟੀਮ ਨੇ ਦੂਜਾ ਅਤੇ 14 ਸਾਲ ਉਮਰ ਵਰਗ ਵਿੱਚ ਡੀਏਵੀ ਸਕੂਲ ਕਕਰਾਲਾ ਦੀ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ, ਡੀਏਵੀ ਸਕੂਲ ਪਟਿਆਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। 19 ਸਾਲ ਉਮਰ ਵਰਗ ’ਚ ਡੀਏਵੀ ਸਕੂਲ ਕਕਰਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ ਡੀਏਵੀ ਸਕੂਲ ਪਾਤੜਾਂ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਮੁੱਚੀ ਟਰਾਫ਼ੀ ਉੱਪਰ ’ਤੇ ਕਬਜ਼ਾ ਕੀਤਾ ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ ’ਚ 17 ਅਤੇ 19 ਸਾਲ ਉਮਰ ਅਤੇ ਵੱਖ-ਵੱਖ ਭਾਰ ਵਰਗ ਅਧੀਨ ਜਿੱਤ ਹਾਸਲ ਕਰ ਕੇ ਸਮੁੱਚੀ ਟਰਾਫ਼ੀ ’ਤੇ ਕਬਜ਼ਾ ਕੀਤਾ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਹੇਮੰਤ ਭਾਰਦਵਾਜ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।