ਸਕੂਲ ਵਿੱਚ ਕਲੱਸਟਰ ਪੱਧਰੀ ਅਥਲੈਟਿਕ ਮੀਟ
ਪੱਤਰ ਪ੍ਰੇਰਕ
ਪਠਾਨਕੋਟ, 14 ਸਤੰਬਰ
ਪ੍ਰਤਾਪ ਵਰਲਡ ਸਕੂਲ ਵਿੱਚ ਪ੍ਰਿੰਸੀਪਲ ਸ਼ੁਭਰਾ ਰਾਣੀ ਦੀ ਅਗਵਾਈ ਵਿੱਚ ਸੀਬੀਐੱਸਈ ਦੀ 3 ਰੋਜ਼ਾ ਕਲਸਟਰ ਪੱਧਰੀ ਅਥਲੈਟਿਕ ਮੀਟ ਸ਼ੁਰੂ ਹੋਈ ਜਿਸ ਦਾ ਸ਼ੁੱਭਆਰੰਭ ਚੰਡੀਗੜ੍ਹ ਤੋਂ ਪੁੱਜੇ ਸੀਬੀਐੱਸਈ ਦੇ ਰਿਜਨਲ ਅਫਸਰ ਰਾਜੇਸ਼ ਕੁਮਾਰ ਗੁਪਤਾ ਨੇ ਕੀਤਾ ਜਦ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਰਾਜੇਸ਼ ਕੁਮਾਰ, ਡਿਪਟੀ ਡੀਈਓ ਅਮਨਦੀਪ ਕੁਮਾਰ, ਡਿਪਟੀ ਡੀਈਓ (ਪ੍ਰਾਇਮਰੀ) ਡੀਜੀ ਸਿੰਘ ਅਤੇ ਸਪੋਰਟਸ ਕੋਆਰਡੀਨੇਟਰ ਅਰੁਣ ਕੁਮਾਰ ਵੀ ਹਾਜ਼ਰ ਸਨ।
ਸਪੋਰਟਸ ਕੋਚ ਭੁਪਿੰਦਰ ਸਿੰਘ ਅਨੁਸਾਰ ਅੰਡਰ-19 ਲੜਕਿਆਂ ਦੀ 5 ਹਜ਼ਾਰ ਮੀਟ ਦੌੜ ਵਿੱਚ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦਾ ਹਰਸ਼ਦੀਪ ਨੇ ਪਹਿਲਾ, ਸੇਂਟ ਸੋਲਜ਼ਰ ਈਲਿਟ ਕਾਨਵੈਂਟ ਸਕੂਲ ਅੰਮ੍ਰਿਤਸਰ ਦੇ ਹਰਜੋਬਨ ਸਿੰਘ ਨੇ ਦੂਜਾ ਅਤੇ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ -19 ਲੜਕੀਆਂ ਦੀ 3 ਹਜ਼ਾਰ ਮੀਟਰ ਦੌੜ ਵਿੱਚ ਐੱਸਡੀਐੱਸਪੀ ਪਬਲਿਕ ਸਕੂਲ ਰਈਆ (ਅੰਮ੍ਰਿਤਸਰ) ਦੀ ਪਲਕਪ੍ਰੀਤ ਕੌਰ ਨੇ ਪਹਿਲਾ, ਸੇਂਟ ਸੋਲਜ਼ਰ ਈਲਿਟ ਕਾਨਵੈਂਟ ਸਕੂਲ ਮਜੀਠਾ (ਅੰਮ੍ਰਿਤਸਰ) ਦੀ ਸੁਪ੍ਰੀਤ ਕੌਰ ਨੇ ਦੂਜਾ ਅਤੇ ਐਮਕੇਡੀ ਡੀਏਵੀ ਪਬਲਿਕ ਸਕੂਲ ਅਟਾਰੀ (ਅੰਮ੍ਰਿਤਸਰ) ਦੀ ਮੁਸਕਾਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੀ 3 ਹਜ਼ਾਰ ਮੀਟਰ ਦੌੜ ਵਿੱਚ ਪ੍ਰੀਤਾ ਲੀ ਲੇਸਨ ਸਕੂਲ ਕਪੂਰਥਲਾ ਦੇ ਯਸ਼ਦੀਪ ਨੇ ਪਹਿਲਾ, ਬੀਏਐਸਆਰ ਪਬਲਿਕ ਸਕੂਲ ਤੁਗਲਵਾਲ (ਗੁਰਦਾਸਪੁਰ) ਦੇ ਰਣਜੋਤ ਸਿੰਘ ਨੇ ਦੂਸਰਾ ਅਤੇ ਸੈਨਿਕ ਸਕੂਲ ਕਪੂਰਥਲਾ ਦੇ ਅੰਕੁਰ ਨੇ ਤੀਸਰਾ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ ਲੰਬੀ ਛਾਲ ਮੁਕਾਬਲੇ ਵਿੱਚ ਸੈਨਿਕ ਸਕੂਲ ਕਪੂਰਥਲਾ ਦੇ ਸ਼ਿਵ ਸਿੰਘ ਬਘੇਲ ਨੇ ਪਹਿਲਾ, ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦੇ ਅਮਨ ਕੁਮਾਰ ਸਿੰਘ ਨੇ ਦੂਸਰਾ ਅਤੇ ਏਕਮ ਪਬਲਿਕ ਸਕੂਲ ਨਕੋਦਰ ਦੇ ਸ਼ਿਵਬੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸਕੂਲ ਦੀ ਚੇਅਰਪਰਸਨ ਸ਼ਸ਼ੀ ਮਹਾਜਨ, ਡਾਇਰੈਕਟਰ ਸਨੀ ਮਹਾਜਨ ਅਤੇ ਓਸ਼ੀਨ ਮਹਾਜਨ ਨੇ ਦੱਸਿਆ ਕਿ ਅਥਲੈਟਿਕ ਮੀਟ ਵਿੱਚ 300 ਸਕੂਲਾਂ ਦੇ 3000 ਵਿਦਿਆਰਥੀ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਰਹੇ ਹਨ।