ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਟਾਨਗਰ ’ਚ ਬੱਦਲ ਫਟਿਆ; ਹੜ੍ਹ ਵਰਗੀ ਸਥਿਤੀ ਬਣੀ

07:57 AM Jun 24, 2024 IST
ਈਟਾਨਗਰ ’ਚ ਹੜ੍ਹ ਦੇ ਪਾਣੀ ’ਚ ਡੁੱਬੀਆਂ ਹੋਈਆਂ ਇਮਾਰਤਾਂ। -ਫੋਟੋ: ਏਐੱਨਆਈ

ਈਟਾਨਗਰ, 23 ਜੂਨ
ਈਟਾਨਗਰ ’ਚ ਅੱਜ ਸਵੇਰੇ ਬੱਦਲ ਫਟਣ ਕਾਰਨ ਕਈ ਥਾਵਾਂ ’ਤੇ ਜ਼ਮੀਨ ਖਿਸਕ ਗਈ ਅਤੇ ਹੜ੍ਹ ਵਰਗੀ ਸਥਿਤੀ ਬਣ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਮੀਂਹ ਪੈ ਰਿਹਾ ਹੈ ਪਰ ਲੰਘੇ ਦੋ ਦਿਨਾਂ ’ਚ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਅੱਜ ਮੀਂਹ ਪੈਣ ਦੀ ਕੋਈ ਪੇਸ਼ੀਨਗੋਈ ਨਹੀਂ ਸੀ।
ਆਫ਼ਤ ਪ੍ਰਬੰਧਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਲਗਪਗ 10.30 ਵਜੇ ਬੱਦਲ ਫਟਣ ਦੀ ਘਟਨਾ ਮਗਰੋਂ ਈਟਾਨਗਰ ਦੇ ਕਈ ਹਿੱਸਿਆਂ ਤੇ ਉਸ ਦੇ ਨੇੜਲੇ ਇਲਾਕਿਆਂ ’ਚ ਜ਼ਮੀਨ ਖਿਸਕਣ ਦੀਆਂ ਰਿਪੋਰਟਾਂ ਹਨ ਅਤੇ ਕੌਮੀ ਮਾਰਗ-415 ਦੇ ਕਈ ਹਿੱਸਿਆਂ ’ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਉਨ੍ਹਾਂ ਕਿਹਾ ਕਿ ਰਾਜਧਾਨੀ ਦੇ ਲੋਕਾਂ ਦੀ ਜੀਵਨ ਰੇਖਾ ਮੰਨੇ ਜਾਂਦੇ ਇਸ ਮਾਰਗ ’ਤੇ ਕਈ ਵਾਹਨ ਫਸੇ ਹੋਏ ਹਨ। ਵਿਭਾਗ ਦੇ ਸਕੱਤਰ ਦਾਨੀ ਸਾਲੂ ਨੇ ਦੱਸਿਆ ਕਿ ਈਟਾਨਗਰ ’ਚ ਕੌਮੀ ਮਾਰਗ-415 ਨੂੰ ਕਈ ਥਾਵਾਂ ’ਤੇ ਨੁਕਸਾਨ ਪਹੁੰਚਿਆ ਹੈ ਹਾਲਾਂਕਿ ਘਟਨਾ ਕਾਰਨ ਹੁੁਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂੁਚਨਾ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਦੇ ਕੰਢਿਆਂ ਅਤੇ ਜ਼ਮੀਨ ਖਿਸਕਣ ਦੇ ਖ਼ਤਰੇ ਵਾਲੀਆਂ ਥਾਵਾਂ ’ਤੇ ਨਾ ਜਾਣ ਦੀ ਹਦਾਇਤ ਵੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਭਾਰੀ ਮੀਂਹ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਸੱਤ ਥਾਵਾਂ ’ਤੇ ਰਾਹਤ ਕੈਂਪ ਵੀ ਲਾਏ ਹਨ। -ਪੀਟੀਆਈ

Advertisement

ਅਸਾਮ ’ਚ ਹੜ੍ਹਾਂ ਦੀ ਸਥਿਤੀ ’ਚ ਸੁਧਾਰ; ਪ੍ਰਭਾਵਿਤ ਲੋਕਾਂ ਦੀ ਗਿਣਤੀ ਘਟੀ

ਗੁਹਾਟੀ: ਅਸਾਮ ’ਚ ਹੜ੍ਹਾਂ ਦੀ ਸਥਿਤੀ ’ਚ ਅੱਜ ਥੋੜ੍ਹਾ ਸੁਧਾਰ ਹੋਇਆ ਹੈ ਅਤੇ ਅੱਠ ਜ਼ਿਲ੍ਹਿਆਂ ’ਚ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਦੀ ਗਿਣਤੀ ਘਟ ਕੇ ਦੋ ਲੱਖ ਤੋਂ ਵੱਧ ਰਹਿ ਗਈ ਹੈ। ਅਸਾਮ ਸੂਬਾ ਆਫਤ ਪ੍ਰਬੰਧਨ ਅਥਾਰਟੀ ਮੁਤਾਬਕ ਬਾਲਾਜੀ, ਬਾਰਪੇਟਾ, ਕਛਾਰ, ਦਾਰਾਂਗ, ਗੋਲਪਾਰਾ, ਕਾਮਰੂਪ, ਕਰੀਮਗੰਜ ਅਤੇ ਨਲਬਾੜੀ ਜ਼ਿਲ੍ਹਿਆਂ ’ਚ ਹੜ੍ਹ ਕਾਰਨ 2,07,500 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਕਰੀਮਗੰਜ ਜ਼ਿਲ੍ਹਾ ਹੜ੍ਹ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿਥੇ 1.1 ਲੱਖ ਲੋਕ ਇਸ ਦੀ ਮਾਰ ਹੇਠ ਆਏ। ਅਧਿਕਾਰੀਆਂ ਮੁਤਾਬਕ ਸ਼ਨਿਚਰਵਾਰ ਤੱਕ ਸੂਬੇ ਦੇ 11 ਜ਼ਿਲ੍ਹਿਆਂ ’ਚ 2.60 ਲੱਖ ਤੋਂ ਵੱਧ ਹੜ੍ਹਾਂ ਦੀ ਮਾਰ ਹੇਠ ਸਨ। ਸੂਬੇ ’ਚ ਇਸ ਸਾਲ ਹੜ੍ਹ, ਜ਼ਮੀਨ ਖਿਸਕਣ ਤੂਫ਼ਾਨ ਕਾਰਨ 39 ਜਾਨਾਂ ਗਈਆਂ ਹਨ। -ਪੀਟੀਆਈ

Advertisement
Advertisement
Advertisement