ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਡੀਐੱਮ ਦਫ਼ਤਰ ਦਾ ਕਲਰਕ ਮੁਅੱਤਲ

06:49 AM Jun 14, 2024 IST

ਜਗਜੀਤ ਸਿੰਘ
ਮੁਕੇਰੀਆਂ, 13 ਜੂਨ
ਇੱਥੋਂ ਦੇ ਐੱਸਡੀਐੱਮ ਦਫ਼ਤਰ ਵਿੱਚ ਤਾਇਨਾਤ ਕਲਰਕ ਤਿਲਕ ਰਾਜ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਕਲਰਕ ਨੂੰ ਮੁਅੱਤਲ ਕਰ ਕੇ ਉਸ ਦਾ ਹੈੱਡਕੁਆਰਟਰ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਫਿਕਸ ਕੀਤਾ ਗਿਆ ਹੈ। ਡੀਸੀ ਵੱਲੋਂ ਜਾਰੀ ਦਫ਼ਤਰੀ ਹੁਕਮ ਵਿੱਚ ਲਿਖਿਆ ਗਿਆ ਹੈ ਕਿ ਐੱਸਡੀਐੱਮ ਦਫ਼ਤਰ ਮੁਕੇਰੀਆਂ ਵਿੱਚ ਤਾਇਨਾਤ ਕਲਰਕ ਤਿਲਕ ਰਾਜ ਵੱਲੋਂ ਟਰਾਂਸਪੋਰਟ ਕਲਰਕ ਰਹਿੰਦਿਆਂ ਸਕੱਤਰ ਟਰਾਂਸਪੋਰਟ ਵਿਭਾਗ (ਟਰਾਂਸਪੋਰਟ-2 ਸ਼ਾਖਾ) ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰਬਰ: 10/14/2022-1ਟੀ2/705 ਮਿਤੀ 12.7.2022 ਦੀ ਉਲੰਘਣਾ ਕਰ ਕੇ ਐਗਰੀਕਲਚਰ ਵਹੀਕਲਜ਼ ਦੀਆਂ ਆਰਸੀਜ਼ ਨਾਲ ਸਬੰਧਤ ਦਸਤਾਵੇਜ਼ ਅਤੇ ਫੀਸਾਂ ਸਬੰਧਤ ਡੀਲਰ ਰਾਹੀਂ ਅਪਲੋਡ ਕਰਵਾਉਣ ਦੀ ਥਾਂ ਖੁਦ ਆਪਣੀ ਆਈਡੀ ’ਚੋਂ ਲੋਡ ਕੀਤੀਆਂ ਗਈਆਂ ਹਨ। ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਨੰਬਰ 10/51/2017-1ਟੀ2/1540429/1 ਮਿਤੀ 24.08.2017 ਮੁਤਾਬਕ ਦੂਜੇ ਜ਼ਿਲ੍ਹਿਆਂ ਵਿੱਚ ਰਹਿੰਦੇ ਵਾਹਨ ਮਾਲਕਾਂ ਪਾਸੋਂ ਰਿਜ਼ਰਵ ਫੀਸ ਵਜੋਂ 10 ਹਜ਼ਾਰ ਰੁਪਏ ਲਏ ਜਾਣੇ ਬਣਦੇ ਸਨ ਪਰ ਉਪ ਮੰਡਲ ਮੈਜਿਸਟਰੇਟ ਮੁਕੇਰੀਆਂ ਵੱਲੋਂ ਭੇਜੀ ਰਿਪੋਰਟ ਅਨੁਸਾਰ ਤਿਲਕ ਰਾਜ ਵੱਲੋਂ 675 ਐਗਰੀਕਲਚਰਜ਼ ਵਹੀਕਲਜ਼ ਦੀਆਂ ਆਰਸੀਜ਼ ਪਾਸੋਂ ਨਿਰਧਾਰਤ ਰਿਜ਼ਰਵ ਫੀਸ 10000 ਰੁਪਏ ਨਹੀਂ ਲਈ ਗਈ, ਜਿਸ ਨਾਲ ਸਰਕਾਰ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਅਤੇ ਸਰਕਾਰ ਨੂੰ ਵਿੱਤੀ ਨੂਕਸਾਨ ਪਹੁੰਚਾਉਣ ਦੇ ਦੋਸ਼ਾਂ ਹੇਠ ਕਲਰਕ ਤਿਲਕ ਰਾਜ ਨੂੰ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਹੈ।

Advertisement

Advertisement