ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਸਟੇਟ ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਗ੍ਰਿਫ਼ਤਾਰ

08:13 AM Jul 23, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜੁਲਾਈ
ਸੀਬੀਆਈ ਦੀ ਟੀਮ ਨੇ ਅਸਟੇਟ ਦਫ਼ਤਰ ਦੇ ਕਲਰਕ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਕਲਰਕ ਦੀ ਪਛਾਣ ਰਾਜ ਕਮਲ ਵਜੋਂ ਹੋਈ ਹੈ। ਸੀਬੀਆਈ ਨੇ ਇਹ ਕਾਰਵਾਈ ਦੇਸਰਾਜ ਸਨਾਵਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਅਨੁਸਾਰ ਸੈਕਟਰ-46 ਦੀ ਮਾਰਕੀਟ ਵਿੱਚ ਉਸ ਦੀ ਦੁਕਾਨ ਹੈ। ਇਸ ਦੇ ਕੁਝ ਰੁਪਏ ਅਸਟੇਟ ਵਿਭਾਗ ਵਿੱਚ ਜਮ੍ਹਾਂ ਕਰਵਾਉਣੇ ਬਕਾਇਆ ਸਨ। ਰਾਜ ਕਮਲ ਨੇ ਇਸ ਰਕਮ ਨੂੰ 12.57 ਲੱਖ ਰੁਪਏ ਬਣਾ ਦਿੱਤਾ। ਇਸੇ ਦੌਰਾਨ ਰਾਜ ਨੇ ਉਸ ਨੂੰ ਬਕਾਇਆ ਰਕਮ ਵਿੱਚੋਂ 5 ਲੱਖ ਰੁਪਏ ਛੋਟ ਦਿਵਾਉਣ ਲਈ 1.40 ਲੱਖ ਰੁਪਏ ਦੀ ਮੰਗ ਕੀਤੀ। ਦੇਸਰਾਜ ਨੇ ਇਸ ਦੀ ਸੀਬੀਆਈ ਨੂੰ ਸ਼ਿਕਾਇਤ ਕੀਤੀ। ਸੀਬੀਆਈ ਦੀ ਟੀਮ ਨੇ ਰਾਜ ਕਮਲ ਨੂੰ ਅਸਟੇਟ ਦਫ਼ਤਰ ਦੇ ਬਾਹਰ ਤੋਂ 20 ਹਜ਼ਾਰ ਰੁਪਏ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement