ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੱਪੜਾਂ ਦੀ ਸਫ਼ਾਈ ਦੇ ਨਾਂ ’ਤੇ ਖਜ਼ਾਨੇ ਦਾ ਸਫ਼ਾਇਆ

11:08 AM Aug 21, 2020 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਗਸਤ

Advertisement

ਰਾਾਜ ਸਰਕਾਰ ਵੱਲੋਂ ਮਿਸ਼ਨ ਫਤਹਿ ਤਹਿਤ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕੇ ਪੇਂਡੂ ਖੇਤਰਾਂ ਦੇ ਛੱਪੜਾਂ ਦੀ ਕਰਵਾਈ ਜਾ ਰਹੀ ਸਫ਼ਾਈ ਦੀ ਆੜ ਵਿੱਚ ਰੇਤ-ਮਿੱਟੀ ਦੀ ਹੋ ਰਹੀ ਗੈਰਕਾਨੂੰਨੀ ਨਿਕਾਸੀ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਤੋਂ ਅਧਿਕਾਰੀ ਖ਼ਾਮੋਸ਼ ਹਨ। ਸੂਬੇ ’ਚ ਰੇਤ ਮਾਫ਼ੀਆ ਸਿਆਸੀ ਪੁਸ਼ਤਪਨਾਹੀ ਨਾਲ ਪੱਕੀਆਂ ਜੜ੍ਹਾਂ ਬਣਾ ਚੁੱਕਾ ਹੈ। ਜਿਸ ਤਰ੍ਹਾਂ ਇਹ ਧੰਦਾ ਚੱਲ ਰਿਹਾ ਹੈ ਸਰਕਾਰ ਲਈ ਮਾਫ਼ੀਆ ਨੂੰ ਠੱਲ੍ਹ ਪਾਉਣੀ ਵੱਸੋਂ ਬਾਹਰ ਹੋਈ ਜਾਪ ਰਹੀ ਹੈ। ਜ਼ਿਲ੍ਹੇ ਦੀ ਧਰਮਕੋਟ ਸਬ ਡਿਵੀਜ਼ਨ ਦੇ ਪਿੰਡਾਂ ਕੋਲੋਂ ਸਤਲੁੱਜ ਦਰਿਆ ਲੰਘਦਾ ਹੋਣ ਕਾਰਨ ਇਹ ਖੇਤਰ ਰੇਤ ਮਾਫ਼ੀਆ ਲਈ ਸੋਨੇ ਦੀਆਂ ਖਾਣਾ ਬਣ ਚੁੱਕਾ ਹੈ।

ਪਿੰਡ ਜਲਾਲਾਬਾਦ ਪੂਰਬੀ ਤੇ ਹੋਰ ਕਈ ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ ਦੀ ਆੜ ’ਚ ਰੇਤ-ਮਿੱਟੀ ਦੀ ਹੋ ਰਹੀ ਗੈਰਕਾਨੂੰਨੀ ਨਿਕਾਸੀ ਦੀਆਂ ਵੀਡੀਓ ਵਾਇਰਲ ਹੋਈਆਂ ਹਨ। ਅਕਾਲੀ ਆਗੂ ਪਰਮਜੀਤ ਸਿੰਘ ਵਿਰਕ ਨੇ ਕਿਹਾ ਉਸ ਨੇ ਪ੍ਰਸ਼ਾਸਨ ਤੇ ਮੁੱਖ ਮੰਤਰੀ ਨੂੰ ਸ਼ਿਕਾਇਤਾਂ ਭੇਜੀਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦਾਅਵਾ ਕੀਤਾ ਕਿ ਨਿਯਮਾਂ ਨੂੰ ਕਥਿਤ ਤੌਰ ’ਤੇ ਛਿੱਕੇ ਟੰਗ ਕੇ ਛੱਪੜਾਂ ਦੀ ਸਫ਼ਾਈ ਦੀ ਆੜ ’ਚ ਰੇਤ ਮਿੱਟੀ ਦੀ ਗੈਰਕਾਨੂੰਨੀ ਨਿਕਾਸੀ ਹੋ ਰਹੀ ਹੈ। ਪਿੰਡ ਵਿੱਚ ਰੇਤ ‘ਡੰਪ’ ਕਰਕੇ ਵੇਚੀ ਜਾ ਰਹੀ ਹੈ। ਜੋਗਿੰਦਰ ਸਿੰਘ ਮੋਹਣੀ ਨੇ ਕਿਹਾ ਕਿ ਸਿਆਸੀ ਸ਼ਹਿ ’ਤੇ ਛੱਪੜਾਂ ’ਚੋਂ ਡੂੰਘੇ ਖੱਡੇ ਪੁੱਟ ਕੇ ਰੇਤ ਦੀ ਨਿਕਾਸੀ ਕੀਤੀ ਜਾ ਰਹੀ ਹੈ ਤੇ ਬਾਅਦ ਵਿੱਚ ਸਬੂਤ ਮਿਟਾਉਣ ਲਈ ਡੂੰਘੇ ਖੱਡਿਆਂ ’ਚ ਪਾਣੀ ਛੱਡ ਦਿੱਤਾ ਜਾਦਾਂ ਹੈ। ਪਿੰਡ ਦੇ ਸਾਬਕਾ ਸਰਪੰਚ ਤੇ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਅਮਰਜੀਤ ਸਿੰਘ ਨੇ ਗੈਰਕਾਨੂੰਨੀ ਨਿਕਾਸੀ ਦੇ ਦੋਸ਼ ਨਕਾਰਦੇ ਆਖਿਆ ਕਿ ਸਾਰਾ ਕੁਝ ਮਨਜੂਰੀ ਨਾਲ ਹੋ ਰਿਹਾ ਹੈ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਗਜੀਤ ਸਿੰਘ ਬੱਲ ਨੇ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਤਹਿਤ ਪ੍ਰਾਪਤ ਹੋਈ ਗਰਾਂਟ, ਮਗਨਰੇਗਾ ਸਕੀਮ ਤੇ ਗਰਾਮ ਪੰਚਾਇਤਾਂ ਦੇ ਆਪਣੇ ਫੰਡਾਂ ਵਿੱਚੋਂ ਪਿੰਡਾਂ ਦੇ ਛੱਪੜਾਂ ’ਚੋਂ ਗੰਦੇ ਪਾਣੀ ਨੂੰ ਕੱਢਣ ਤੇ ਛੱਪੜਾਂ ਵਿੱਚੋ ਗਾਰ ਕੱਢ ਕੇ ਛੱਪੜਾਂ ਨੂੰ ਡੂੰਘਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਛੱਪੜਾਂ ਦੀ ਗੰਦਾ ਪਾਣੀ ਸੰਭਾਲਣ ਦੀ ਸਮਰੱਥਾ ’ਚ ਵਾਧਾ ਹੋ ਰਿਹਾ ਹੈ ਤੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਜਿਲ੍ਹੇ ਮੋਗਾ ਦੇ ਬਲਾਕ ਮੋਗਾ-1, ਮੋਗਾ-2, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਤੇ ਕੋਟ ਈਸੇ ਖਾਂ ਦੀਆਂ ਸਮੂਹ ਗਰਾਮ ਪੰਚਾਇਤਾਂ ’ਚ 472 ਛੱਪੜਾਂ ਚੋਂ 374 ਛੱਪੜਾਂ ’ਚੋਂ ਗੰਦਾ ਪਾਣੀ ਕੱਢਣ ਤੇ 299 ਛੱਪੜਾਂ ’ਚੋਂ ਗਾਰ ਕੱਢਣ ਲਈ ਚੋਣ ਕੀਤੀ ਗਈ ਹੈ।

Advertisement

Advertisement
Tags :
ਸਫ਼ਾਇਆਸਫ਼ਾਈਖ਼ਜ਼ਾਨੇਛੱਪੜਾਂ