ਦਿੱਲੀ ਵਿੱਚ ਦਿਖਿਆ ਸਾਫ ਤੇ ਨੀਲਾ ਅਸਮਾਨ
01:29 PM Nov 11, 2023 IST
Advertisement
ਨਵੀਂ ਦਿੱਲੀ, 11 ਨਵੰਬਰ
ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਹਲਕੀ ਧੁੱਪ ਨਿਕਲਣ ਦੇ ਨਾਲ ਹੀ ਸਾਫ ਤੇ ਨੀਲਾ ਅਸਮਾਨ ਦਿਖਿਆ ਅਤੇ ਲੋਕਾਂ ਨੂੰ ਪਿਛਲੇ ਦੋ ਹਫਤਿਆਂ ਤੋਂ ਜਾਰੀ ਸਾਹ ਘੁੱਟਣ ਵਾਲੀ ਧੂੰਆਂਖੜੀ ਧੁੰਦ ਤੋਂ ਰਾਹਤ ਮਿਲੀ। ਸ਼ਹਿਰ ਵਿੱਚ ਅੱਜ ਸਵੇਰੇ 7 ਵਜੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 219 ਦਰਜ ਕੀਤਾ ਗਿਆ ਜੋ ਕਿ ਵੀਰਵਾਰ ਦੇ ਪਿਛਲੇ 24 ਘੰਟਿਆਂ ਦੇ ਔਸਤ ਏਕਿਊਆਈ 437 ਨਾਲੋਂ ਕਾਫੀ ਬਿਹਤਰ ਹੈ। ਦਿੱਲੀ ਦੇ ਮੌਸਮ ਵਿੱਚ ਇਹ ਜ਼ਿਕਰਯੋਗ ਸੁਧਾਰ ਪਿਛਲੇ 30 ਤੋਂ 32 ਘੰਟਿਆਂ ਵਿੱਚ ਰੁਕ-ਰੁਕ ਕੇ ਪਏ ਮੀਂਹ ਅਤੇ ਪ੍ਰਦੂਸ਼ਕਾਂ ਨੂੰ ਖਿੰਡਾਉਣ ਵਾਲੀ ਹਵਾ ਦੀ ਅਨੁਕੂਲ ਰਫਤਾਰ ਕਰ ਕੇ ਹੋਇਆ ਹੈ। -ਪੀਟੀਆਈ
Advertisement
Advertisement
Advertisement