ਸਪੱਸ਼ਟ ਸਲਾਹਾਂ, ਕਾਰਜ ਯੋਜਨਾਵਾਂ ਜਨਤਾ ਤੱਕ ਪਹੁੰਚਾਈਆਂ ਜਾਣ: ਜਾਖੜ
01:43 PM May 09, 2025 IST
ਚੰਡੀਗੜ੍ਹ, 9 ਮਈ
Advertisement
ਭਾਰਤ-ਪਾਕਿਸਤਾਨ ਤਣਾਅ ਵਿਚ ਵਾਧੇ ਦੇ ਵਿਚਕਾਰ ਪੰਜਾਬ ਭਾਜਪਾ ਮੁਖੀ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਪੱਸ਼ਟ ਸਲਾਹਾਂ ਅਤੇ ਕਾਰਜ ਯੋਜਨਾਵਾਂ ਬਿਨਾਂ ਕਿਸੇ ਦੇਰੀ ਦੇ ਜਨਤਾ ਤੱਕ ਪਹੁੰਚਾਈਆਂ ਜਾਣ। ਉਨ੍ਹਾਂ ਕਿਹਾ ਕਿ ਕੁਝ ਖੇਤਰਾਂ ਵਿਚ ਬਲੈਕਆਊਟ, ਕੁਝ ਖੇਤਰਾਂ ਵਿਚ ਸਾਇਰਨ ਅਤੇ ਕਈ ਥਾਵਾਂ ’ਤੇ ਕੋਈ ਸੰਚਾਰ ਨਾ ਹੋਣ ਕਾਰਨ ਜਨਤਕ ਭੰਬਲਭੂਸਾ ਅਤੇ ਚਿੰਤਾਵਾਂ ਵਧ ਰਹੀਆਂ ਹਨ।
ਜਾਖੜ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਤਾਲਮੇਲ ਵਾਲੇ ਮਾਰਗਦਰਸ਼ਨ ਦੀ ਅਣਹੋਂਦ ਭੰਬਲਭੂਸਾ ਪੈਦਾ ਕਰਦੀ ਹੈ। ਇਹ ਜ਼ਰੂਰੀ ਹੈ ਕਿ ਸਪੱਸ਼ਟ ਸਲਾਹਾਂ ਅਤੇ ਕਾਰਜ ਯੋਜਨਾਵਾਂ ਨੂੰ ਬਿਨਾਂ ਦੇਰੀ ਕੀਤੇ ਜਨਤਾ ਤੱਕ ਪਹੁੰਚਾਇਆ ਜਾਵੇ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਗ੍ਰਹਿ ਮੰਤਰਾਲੇ ਅਤੇ ਰਾਜ ਅਧਿਕਾਰੀਆਂ ਦੋਵਾਂ ਨੂੰ ਜ਼ੋਰਦਾਰ ਅਪੀਲ ਕਰਦਾ ਹਾਂ ਕਿ ਉਹ ਲੋਕਾਂ ਲਈ ਤੁਰੰਤ ਸਪੱਸ਼ਟ, ਇਕਸਾਰ ਦਿਸ਼ਾ-ਨਿਰਦੇਸ਼ ਜਾਰੀ ਕਰਨ।" -ਪੀਟੀਆਈ
Advertisement
Advertisement