For the best experience, open
https://m.punjabitribuneonline.com
on your mobile browser.
Advertisement

ਸਵੱਛਤਾ ਪੰਦਰਵਾੜੇ ਤਹਿਤ ਵੱਖ-ਵੱਖ ਥਾਵਾਂ ’ਤੇ ਸਫਾਈ ਮੁਹਿੰਮ ਚਲਾਈ

08:49 AM Sep 22, 2024 IST
ਸਵੱਛਤਾ ਪੰਦਰਵਾੜੇ ਤਹਿਤ ਵੱਖ ਵੱਖ ਥਾਵਾਂ ’ਤੇ ਸਫਾਈ ਮੁਹਿੰਮ ਚਲਾਈ
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 21 ਸਤੰਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਦੋ ਅਕਤੂਬਰ ਤੱਕ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਤਹਿਤ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸਫਾਈ ਮੁਹਿੰਮ ਚਲਾਈ ਗਈ ਹੈ। ਅੱਜ ਮੇਅਰ ਕੁਲਦੀਪ ਕੁਮਾਰ ਨੇ ਡੱਡੂਮਾਜਰਾ ਵਿਖੇ ਸਥਿਤ ਪਾਰਕ ਵਿੱਚ ਸਫਾਈ ਕਰਵਾਈ ਗਈ ਅਤੇ ਇਕ ਬੂਟਾ ਲਗਾਇਆ ਗਿਆ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੇ ਧਨਾਸ ਪਾਰਕ ਵਿਖੇ ਖੁਦ ਸਫਾਈ ਕੀਤੀ। ਇਸ ਦੇ ਨਾਲ ਹੀ ਇਕ ਰੁੱਖ ਮਾਂ ਦੇ ਨਾਮ ਮੁਹਿੰਮ ਤਹਿਤ ਬੂਟਾ ਲਗਾਇਆ। ਇਸ ਤੋਂ ਇਲਾਵਾ ਡਿਪਟੀ ਮੇਅਰ ਰਜਿੰਦਰ ਸ਼ਰਮਾ ਨੇ ਸੇਕਟਰ 48 ਸਥਿਤ ਵੇਸਟ ਟੂ ਵੰਡਰ ਪਾਰਕ ਵਿੱਚ ਸਫ਼ਾਈ ਦੀ ਸ਼ੁਰੂਆਤ ਦੀ। ਇਸ ਦੌਰਾਨ ਪਾਰਕ ਵਿੱਚ ਬੂਟੇ ਵੀ ਲਗਾਏ ਗਏ । ਡਿਪਟੀ ਮੇਅਰ ਰਜਿੰਦਰ ਸ਼ਰਮਾ ਨੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਿੱਚ ਸਫਾਈ ਅਤੇ ਪੌਦਿਆਂ ਦੀ ਦੇਖਭਾਲ ਕਰਨ ਦਾ ਸੰਦੇਸ਼ ਵੀ ਦਿੱਤਾ।

Advertisement

Advertisement
Advertisement
Author Image

sukhwinder singh

View all posts

Advertisement