ਮਨਵਾਲ ਮੌਰਨਿੰਗ ਵਾਕ ਕਲੱਬ ਵੱਲੋਂ ਸਫ਼ਾਈ ਮੁਹਿੰਮ
ਪੱਤਰ ਪ੍ਰੇਰਕ
ਪਠਾਨਕੋਟ, 24 ਨਵੰਬਰ
ਮਨਵਾਲ ਮੌਰਨਿੰਗ ਵਾਕ ਕਲੱਬ ਵੱਲੋਂ ਪ੍ਰਧਾਨ ਹਰਮੀਤ ਸਿੰਘ ਦੀ ਅਗਵਾਈ ਹੇਠ ਮਨਵਾਲ ਸਟੇਡੀਅਮ ਗਰਾਊਂਡ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ ਜਿਸ ਵਿੱਚ ਯੋਗ ਗੁਰੂ ਹਰਭਗਵਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਵੱਛਤਾ ਮੁਹਿੰਮ ਵਿੱਚ ਲੱਗੇ ਮੈਂਬਰਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੁਹਿੰਮ ਵਿੱਚ ਹਰਿੰਦਰ ਸਿੰਘ ਰੰਧਾਵਾ, ਬਲਜੀਤ ਸਿੰਘ ਭੋਗਲ, ਰਘੂਵਰ ਸ਼ਰਮਾ, ਰਾਜੀਵ ਵਡਹੈਰਾ, ਗੋਵਿੰਦ ਪਹਿਲਵਾਨ, ਮਹਿੰਦਰ ਸਿੰਘ, ਬੀਕੇ ਕਪੂਰ, ਅਸ਼ਵਨੀ ਸ਼ਰਮਾ, ਨਰੇਸ਼ ਸਲਾਰੀਆ, ਸੁਨੀਲ ਮਹਾਜਨ ਸੋਨੂੰ, ਦਿਨੇਸ਼ ਵਡਹੈਰਾ ਅਤੇ ਕਮਲ ਮਹਾਜਨ ਨੇ ਭਾਗ ਲਿਆ। ਇਸ ਮੌਕੇ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਮਨਵਾਲ ਸਟੇਡੀਅਮ ਦੇ ਗਰਾਊਂਡ ਨੂੰ ਨਮੂਨੇ ਦਾ ਪਾਰਕ ਬਣਾਉਣ ਦਾ ਬੀੜਾ ਮਨਵਾਲ ਮੌਰਨਿੰਗ ਵਾਕ ਕਲੱਬ ਦੇ ਮੈਂਬਰਾਂ ਨੇ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਸਟੇਡੀਅਮ ਗਰਾਊਂਡ ਵਿੱਚ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਤੇ ਕੂੜਾਦਾਨਾਂ ਦੀ ਵਰਤੋਂ ਕਰਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖਿਡਾਰੀਆਂ ਦੇ ਅਭਿਆਸ ਲਈ ਕਲੱਬ ਵੱਲੋਂ ਵਧੀਆ ਰਨਿੰਗ ਟਰੈਕ ਵੀ ਬਣਾਇਆ ਜਾ ਰਿਹਾ ਹੈ।