ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਂਦਨੀ ਚੌਕ ਵਿੱਚ ਸਫ਼ਾਈ ਆਰੰਭ

09:51 AM Sep 13, 2024 IST
ਚਾਂਦਨੀ ਚੌਕ ਵਿੱਚ ਸਫ਼ਾਈ ਕਰਦੇ ਹੋਏ ਨਿਗਮ ਮੁਲਾਜ਼ਮ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਚਾਂਦਨੀ ਚੌਕ ਵਿੱਚ ਸਫ਼ਾਈ ਵਿਵਸਥਾ ਮੁੜ ਸ਼ੁਰੂ ਕਰਨ ਲਈ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਅਸ਼ਵਨੀ ਕੁਮਾਰ ਦਾ ਧੰਨਵਾਦ ਕੀਤਾ ਹੈ। ਬੁਲਾਰੇ ਅਨੁਸਾਰ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੀ ਅਣਗਹਿਲੀ ਕਾਰਨ ਚਾਂਦਨੀ ਚੌਕ ਵਿੱਚ ਪਿਛਲੇ 6 ਦਿਨਾਂ ਤੋਂ ਸਫ਼ਾਈ ਵਿਵਸਥਾ ਠੱਪ ਪਈ ਹੈ ਅਤੇ ਸਥਾਨਕ ਨਾਗਰਿਕ ਅਤੇ ਵਪਾਰੀ ਨਗਰ ਨਿਗਮ ਤੋਂ ਸਫ਼ਾਈ ਦੀ ਜ਼ਿੰਮੇਵਾਰੀ ਵਾਪਸ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਦੇ ਪ੍ਰਬੰਧਾਂ ਹੇਠ ਕੰਮ ਸ਼ੁਰੂ ਕਰਵਾਉਣ ਦੀ ਮੰਗ ਕਰ ਰਹੇ ਸਨ, ਜਿਸ ਨੂੰ ਨਿਗਮ ਕਮਿਸ਼ਨਰ ਨੇ ਕੱਲ੍ਹ ਦੇਰ ਸ਼ਾਮ ਪ੍ਰਵਾਨ ਕਰ ਕੇ ਸ਼ਹਿਰੀ ਖੇਤਰ ਦੇ ਡਿਪਟੀ ਕਮਿਸ਼ਨਰ ਨੂੰ ਸਫ਼ਾਈ ਕਰਵਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ। ਭਾਜਪਾ ਦੇ ਬੁਲਾਰੇ ਨੇ ਮੰਗ ਕੀਤੀ ਹੈ ਕਿ ਨਿਗਮ ਚਾਂਦਨੀ ਚੌਕ ਦੀ ਸਫ਼ਾਈ ਦੋਵੇਂ ਸਮੇਂ ਯਕੀਨੀ ਬਣਾਵੇ ਅਤੇ ਇਸ ਲਈ 15 ਸਪੈਸ਼ਲ ਸਫ਼ਾਈ ਕਰਮਚਾਰੀ ਨਿਯੁਕਤ ਕੀਤੇ ਜਾਣ| ਚਾਂਦਨੀ ਚੌਕ ਦੇ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਅੱਜ ਅਧਿਕਾਰੀਆਂ ਨਾਲ ਚਾਂਦਨੀ ਚੌਕ ਤੋਂ ਸਦਰ ਬਾਜ਼ਾਰ ਦਾ ਜਾਇਜ਼ਾ ਲਿਆ। ਸੰਸਦ ਮੈਂਬਰ ਨੂੰ ਗੈਰ-ਕਾਨੂੰਨੀ ਰਿਕਸ਼ਾ-ਈ-ਰਿਕਸ਼ਾ, ਚਰਚ ਮਿਸ਼ਨ ਰੋਡ ਅਤੇ ਖਾੜੀ ਬਾਉਲੀ ਦੀ ਦੁਰਦਸ਼ਾ ਅਤੇ ਫਤਹਿਪੁਰੀ ਚੌਕ ’ਤੇ ਈ- ਰਿਕਸ਼ਿਆਂ ਦੇ ਕਬਜ਼ੇ ਬਾਰੇ ਜਾਣੂ ਕਰਵਾਇਆ ਗਿਆ।

Advertisement

Advertisement