For the best experience, open
https://m.punjabitribuneonline.com
on your mobile browser.
Advertisement

ਕ੍ਰਿਸ਼ਨ ਜਨਮ ਅਸ਼ਟਮੀ ਦੇ ਮੱਦੇਨਜ਼ਰ ਸੜਕਾਂ ਦੀ ਸਫ਼ਾਈ

10:14 AM Aug 26, 2024 IST
ਕ੍ਰਿਸ਼ਨ ਜਨਮ ਅਸ਼ਟਮੀ ਦੇ ਮੱਦੇਨਜ਼ਰ ਸੜਕਾਂ ਦੀ ਸਫ਼ਾਈ
ਸੜਕ ਦੀ ਸਫਾਈ ਕਰਦੇ ਹੋਏ ਨਗਰ ਨਿਗਮ ਦੇ ਮੁਲਾਜ਼ਮ। ਫੋਟੋ: ਸੱਗੂ
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 25 ਅਗਸਤ
ਨਗਰ ਨਿਗਮ ਵੱਲੋਂ ਰਾਜ ਪੱਧਰੀ ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਹਾਲ ਗੇਟ ਤੋਂ ਮੋਰਾਂਵਾਲਾ ਚੌਕ ਅਤੇ ਲੋਹਗੜ੍ਹ ਗੇਟ ਤੱਕ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਮੁੱਖ ਸੜਕਾਂ ਦੀ ਸਫ਼ਾਈ ਸ਼ੁਰੂ ਕੀਤੀ ਗਈ।
ਸਾਰੇ ਵਿਭਾਗਾਂ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਦੇ ਮੱਦੇਨਜ਼ਰ ਸੜਕ ਦੀ ਸਫਾਈ ਲਈ ਤਾਲਮੇਲ ਨਾਲ ਕੰਮ ਕੀਤਾ। ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਨੂੰ ਵਿਸ਼ੇਸ਼ ਮੁਹਿੰਮ ਵਜੋਂ ਲਿਆ ਗਿਆ ਹੈ, ਜਿਸ ਵਿੱਚ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਨਿਸ਼ਾਨਾ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣਾ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਨਿਗਮ ਦੇ ਸਾਰੇ ਵਿਭਾਗ ਮਿਲ ਕੇ ਕੰਮ ਕਰਨ। ਅੱਜ ਹਾਲ ਗੇਟ ਤੋਂ ਮੋਰਾਂਵਾਲਾ ਚੌਕ ਅਤੇ ਲੋਹਗੜ੍ਹ ਗੇਟ ਤੱਕ ਇੱਕ ਮੁਹਿੰਮ ਚਲਾਈ ਗਈ, ਜਿਸ ਵਿੱਚ ਸਿਵਲ, ਬਾਗਬਾਨੀ, ਸਟਰੀਟ ਲਾਈਟ ਅਤੇ ਸੈਨੀਟੇਸ਼ਨ ਟੀਮਾਂ ਨੇ ਭਾਗ ਲਿਆ। ਸੈਨੀਟੇਸ਼ਨ ਸਟਾਫ਼ ਵਲੋਂ ਸਾਰੀਆਂ ਸੜਕਾਂ ਦੀ ਸਫ਼ਾਈ ਕੀਤੀ ਗਈ, ਸਿਵਲ ਵਿਭਾਗ ਵਲੋਂ ਸੜਕਾਂ ਤੋਂ ਸੀ.ਐਂਡ.ਡੀ ਕੂੜਾ ਕਰਕਟ ਦੀ ਸਫ਼ਾਈ ਕੀਤੀ ਗਈ।ਉਨ੍ਹਾਂ ਨੇ ਸੜਕਾਂ ਦੇ ਕੇਂਦਰੀ ਕਿਨਾਰਿਆਂ ਦੀ ਸਫਾਈ ਅਤੇ ਰੱਖ-ਰਖਾਅ ਵੀ ਕੀਤਾ। ਸਟਰੀਟ ਲਾਈਟ ਦੇ ਕਰਮਚਾਰੀਆਂ ਨੇ ਸਾਰੇ ਸਟਰੀਟ ਲਾਈਟ ਪੁਆਇੰਟਾਂ ਨੂੰ ਠੀਕ ਕੀਤਾ।
ਇਸ ਮੌਕੇ ਐਸ.ਈ ਸਿਵਲ ਸੰਦੀਪ ਸਿੰਘ, ਐਮ.ਓ.ਐਚ ਡਾ: ਯੋਗੇਸ਼ ਅਰੋੜਾ, ਚੀਫ ਸੈਨੀਟੇਸ਼ਨ ਇੰਸਪੈਕਟਰ ਮਲਕੀਅਤ ਸਿੰਘ, ਐਸ.ਡੀ.ਓ ਤਰਨਪ੍ਰੀਤ ਸਿੰਘ, ਸੈਨੀਟੇਸ਼ਨ ਇੰਸਪੈਕਟਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ।

Advertisement
Advertisement
Author Image

Advertisement
×