For the best experience, open
https://m.punjabitribuneonline.com
on your mobile browser.
Advertisement

ਨਗਰ ਨਿਗਮ ਵੱਲੋਂ ਬਰਸਾਤੀ ਨਾਲਿਆਂ ਦੀ ਸਫ਼ਾਈ ਸ਼ੁਰੂ

06:53 PM Jun 29, 2023 IST
ਨਗਰ ਨਿਗਮ ਵੱਲੋਂ ਬਰਸਾਤੀ ਨਾਲਿਆਂ ਦੀ ਸਫ਼ਾਈ ਸ਼ੁਰੂ
Advertisement

ਗੁਰਿੰਦਰ ਸਿੰਘ

Advertisement

ਲੁਧਿਆਣਾ, 28 ਜੂਨ

ਨਗਰ ਨਿਗਮ ਵੱਲੋਂ ਲੁਧਿਆਣਾ ਸ਼ਹਿਰ ਅੰਦਰ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਨਾਲਿਆਂ ਦੀ ਸਫ਼ਾਈ ਦਾ ਕੰਮ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਮੌਨਸੂਨ ਦੌਰਾਨ ਬਰਸਾਤੀ ਪਾਣੀ ਦੇ ਨਿਕਾਸ ਲਈ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਬਣੇ ਨਾਲਿਆਂ ਦੀ ਸਫ਼ਾਈ ਨਾ ਹੋਣ ਸਬੰਧੀ ਪੰਜਾਬੀ ਟ੍ਰਿਬਿਊਨ ਵੱਲੋਂ 27 ਜੂਨ ਨੂੰ ਪ੍ਰਮੁੱਖਤਾ ਨਾਲ ਖ਼ਬਰ ਛਾਪੀ ਗਈ ਸੀ। ਜਿਸਦਾ ਨੋਟਿਸ ਲੈਂਦਿਆਂ ਨਗਰ ਨਿਗਮ ਵੱਲੋਂ ਅੱਜ ਤੋਂ ਨਾਲਿਆਂ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਗਈ ਹੈ। ਨਗਰ ਨਿਗਮ ਦੀਆਂ ਟੀਮਾਂ ਵੱਲੋਂ ਤਲਾਬ ਬਾਜ਼ਾਰ ਤੋਂ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਨਗਰ ਨਿਗਮ ਦੀਆਂ ਟੀਮਾਂ ਵੱਲੋਂ ਅੱਜ ਜੇਸੀਬੀ ਨਾਲ ਨਾਲ਼ੇ ਵਿੱਚੋਂ ਗਾਰ, ਕੂੜਾ ਕਰਕੱਟ ਅਤੇ ਗੰਦਗੀ ਕੱਢੀ ਜਾ ਰਹੀ ਹੈ। ਸਫ਼ਾਈ ਦੇ ਕੰਮ ਦੌਰਾਨ ਹਾਲਾਂਕਿ ਇਲਾਕੇ ਵਿੱਚ ਗੰਦਗੀ ਤੇ ਬਦਬੂ ਫੈਲ ਗਈ ਹੈ ਪਰ ਬਰਸਾਤੀ ਪਾਣੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਨੂੰ ਵੇਖਦਿਆਂ ਇਲਾਕਾ ਵਾਸੀ ਸਹਿਣ ਕਰ ਰਹੇ ਹਨ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਾਲਿਆਂ ਦੀ ਸਫ਼ਾਈ ਦੇ ਕੰਮ ਵਿੱਚ ਅਗਲੇ ਦਿਨਾਂ ਦੌਰਾਨ ਤੇਜ਼ੀ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਨਾਲਾ ਤਲਾਬ ਬਾਜ਼ਾਰ ਅਤੇ ਦੋਮੋਰੀਆ ਪੁਲ ਤੋਂ ਸ਼ੁਰੂ ਹੁੰਦਾ ਹੈ। ਬੁੱਢੇ ਨਾਲੇ ਨੂੰ ਜਾਂਦੀ ਸਟਰਮ ਵਾਟਰ ਡਰੇਨ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬਰਸਾਤੀ ਪਾਣੀ ਭਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਪਰਮਿੰਦਰ ਮਹਿਤਾ ਵੱਲੋਂ ਵੀ ਬਰਸਾਤੀ ਨਾਲਿਆਂ ਵਿੱਚ ਫੈਲੀ ਗੰਦਗੀ ਦਾ ਮੁੱਦਾ ਨਗਰ ਨਿਗਮ ਕੋਲ ਉਠਾਇਆ ਗਿਆ ਸੀ।

Advertisement
Tags :
Advertisement
Advertisement
×