ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਸਾ ਵਿੱਚ ਤਿਉਹਾਰੀ ਸੀਜ਼ਨ ਦੌਰਾਨ ਸਫ਼ਾਈ ਪ੍ਰਬੰਧ ਲੜਖੜਾਏ

11:30 AM Oct 28, 2024 IST
ਮਾਨਸਾ ਦੇ ਬਾਜ਼ਾਰ ਨੂੰ ਜਾਂਦੀ ਸੜਕ ਨੇੜੇ ਲੱਗੇ ਕੂੜੇ ਦੇ ਢੇਰ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 27 ਅਕਤੂਬਰ
ਤਿਉਹਾਰਾਂ ਦੇ ਦਿਨਾਂ ਦੌਰਾਨ ਪ੍ਰਸ਼ਾਸਨ ਦੇ ਸ਼ਹਿਰ ਦੇ ਸਫ਼ਾਈ ਕਾਰਜ ਆਊਟ ਆਫ਼ ਕੰਟਰੋਲ ਹੋਣ ਲੱੱਗੇ ਹਨ। ਹਰ ਪਾਸੇ ਗੰਦਗੀ ਫੈਲੀ ਹੋਈ ਹੈ। ਨਗਰ ਕੌਂਸਲ ਦੇ ਮੂਹਰੇ ਸਫ਼ਾਈ ਦੇ ਮਾੜੇ ਹਾਲ ਨੂੰ ਲੈ ਕੇ ਕੋਈ ਅਸਰ ਨਹੀਂ ਹੋ ਰਿਹਾ ਹੈ। ਸ਼ਹਿਰ ਦੇ 27 ਵਾਰਡਾਂ ’ਚੋਂ ਇੱਕ ਵਾਰਡ ਐਸਾ ਨਹੀਂ, ਜੋ ਸਾਫ-ਸੁਥਰਾ ਹੋਵੇ। ਹਰ ਵਾਰਡ ਦੀ ਸਫ਼ਾਈ ਛੇਤੀ ਕੀਤਿਆਂ ਕੋਈ ਨਹੀਂ ਕਰ ਰਿਹਾ ਹੈ। ਇਥੇ ਸਫ਼ਾਈ ਸਬੰਧੀ ਕੋਈ ਸੁਣਵਾਈ ਨਹੀਂ, ਭਾਵੇਂ ਲੋਕ ਕੌਂਸਲਰ ਨੂੰ ਮਿਲ ਲੈਣ ਤੇ ਭਾਵੇਂ ਐੱਸਡੀਐੱਮ ਕੋਲ ਅਪੀਲ ਕਰਨ। ਸਫ਼ਾਈ ਸਬੰਧੀ ਲੋਕ ਹੁਣ ਨਗਰ ਕੌਂਸਲ ਦੇ ਦਫ਼ਤਰ ਵੀ ਜਾਣ ਤੋਂ ਹਟ ਗਏ ਹਨ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਸ਼ਹਿਰ ਵਿੱਚ ਸਫਾਈ ਮੁਹਿੰਮ ਆਰੰਭ ਕੀਤੀ ਜਾਂਦੀ ਹੈ ਪਰ ਉਸ ਮੁਹਿੰਮ ਵਿੱਚ ਸਿਵਾਏ ਫੋਟੋਆਂ ਖਿੱਚਣ ਤੋਂ ਹੋਰ ਕੁਝ ਵੀ ਨਹੀਂ ਹੋ ਸਕਿਆ ਹੈ। ਹੁਣ ਵੀ ਕਈ ਧਿਰਾਂ ਅਜਿਹੀਆਂ ਸਫਾਈ ਮੁਹਿੰਮਾਂ ਸ਼ਹਿਰ ਵਿੱਚ ਸ਼ੁਰੂ ਤਾਂ ਕਰ ਰਹੀਆਂ ਹਨ ਪਰ ਉਨ੍ਹਾਂ ਦੇ ਸਾਰਥਿਕ ਨਤੀਜੇ ਕਿਧਰੇ ਵੀ ਵਿਖਾਈ ਨਹੀਂ ਦਿੰਦੇ ਹਨ। ਸ਼ਹਿਰ ਦੀਆਂ ਗਲੀਆਂ ਵਿਚ ਕਈ-ਕਈ ਦਿਨਾਂ ਤੋਂ ਸਫ਼ਾਈ ਕਰਨ ਵਾਲਾ ਕੋਈ ਸੇਵਾਦਾਰ ਨਹੀਂ ਆਇਆ ਅਤੇ ਨਾ ਹੀ ਗਲੀਆਂ ਵਿੱਚ ਝਾੜੂ ਦੇਣ ਵਾਲਾ ਬਹੁੜਿਆ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਵੀ ਗੰਦਗੀ ਦੇ ਢੇਰ ਲੱਗੇ ਪਏ ਹਨ।

Advertisement

ਸ਼ਹਿਰ ਦੇ ਹਰ ਹਿੱਸੇ ਵਿੱਚ ਸਫ਼ਾਈ ਹੋ ਰਹੀ ਹੈ: ਨੀਨੂ

ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਨੀਨੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਹਿੱਸੇ ਦੀ ਸਫਾਈ ਹੋ ਰਹੀ ਹੈ ਅਤੇ ਕਈ ਥਾਵਾਂ ’ਤੇ ਸੀਵਰੇਜ ਦੀ ਲੀਕੇਜ ਹੋਣ ਨਾਲ ਗਲੀਆਂ-ਨਾਲੀਆਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਬਕਾਇਦਾ ਜਾਣੂ ਕਰਵਾਇਆ ਗਿਆ ਹੈ।

Advertisement
Advertisement