For the best experience, open
https://m.punjabitribuneonline.com
on your mobile browser.
Advertisement

ਚਿੱਟੀ ਵੇਈਂ ਵਿੱਚ ਵਗਣ ਲੱਗਿਆ ਸਾਫ਼ ਪਾਣੀ

08:34 AM Mar 22, 2024 IST
ਚਿੱਟੀ ਵੇਈਂ ਵਿੱਚ ਵਗਣ ਲੱਗਿਆ ਸਾਫ਼ ਪਾਣੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਮਾਰਚ
ਵਿਸ਼ਵ ਜਲ ਦਿਵਸ ਦੀ ਪੂਰਵ ਸੰਧਿਆ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੋਆਬੇ ਦੇ ਲੋਕਾਂ ਨੂੰ ਸਿੰਬਲੀ ਪਿੰਡ ਤੋਂ ਚਿੱਟੀ ਵੇਈਂ ਵਿੱਚ ਨਹਿਰ ਦਾ ਸਾਫ਼ ਪਾਣੀ ਛੱਡ ਕੇ ਵੱਡਾ ਤੋਹਫ਼ਾ ਦਿੱਤਾ ਹੈ। ਦੋਆਬੇ ਦੀ ਸਾਹ ਰਗ ਅਖਵਾਉਂਦੀ ਚਿੱਟੀ ਵੇਈਂ ਵਿੱਚ ਸਾਫ਼ ਪਾਣੀ ਵੱਗਣ ਨਾਲ ਇਸ ਖਿੱਤੇ ਵਿੱਚ ਧਰਤੀ ਹੇਠਲਾ ਪਾਣੀ ਉਪਰ ਆਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਜਦੋਂ ਦੁਨੀਆਂ 22 ਮਾਰਚ ਨੂੰ ਜਲ ਦਿਵਸ ਮਨਾਏਗੀ ਤਾਂ ਦਹਾਕਿਆਂ ਬਾਅਦ ਚਿੱਟੀ ਵੇਈਂ ਵਿੱਚ ਸਾਫ਼ ਪਾਣੀ ਵਗੇਗਾ। ਡਰੇਨੇਜ ਵਿਭਾਗ ਦੇ ਨਿਗਰਾਨ ਇੰਜਨੀਅਰ ਗੁਰਪਿੰਦਰ ਸਿੰਘ ਅਤੇ ਐਕਸੀਅਨ ਦਵਿੰਦਰ ਸਿੰਘ ਨੇ ਦੱਸਿਆ ਕਿ ਚਿੱਟੀ ਵੇਈਂ ਵਿੱਚ 20 ਕਿਊਸਿਕ ਪਾਣੀ ਛੱਡਿਆ ਗਿਆ। ਇਸ ਨੂੰ ਹੌਲੀ-ਹੌਲੀ ਵਧਾਇਆ ਜਾਵੇਗਾ। ਵੇਈਂ ਵਿੱਚ 200 ਕਿਊਸਿਕ ਪਾਣੀ ਛੱਡਿਆ ਜਾਣਾ ਹੈ। ਇਸ ਲਈ ਡਰੇਨਾਂ ਦੀ ਸਫ਼ਾਈ ਕੀਤੀ ਜਾ ਰਹੀ ਸੀ।

Advertisement

Advertisement
Author Image

sukhwinder singh

View all posts

Advertisement
Advertisement
×