‘ਕਲੀਨ ਐਂਡ ਗ੍ਰੀਨ’ ਪ੍ਰਾਜੈਕਟ ਸ਼ੁਰੂ
05:06 AM Jun 06, 2025 IST
ਹੁਸ਼ਿਆਰਪੁਰ: ਵਿਸ਼ਵ ਵਾਤਾਵਰਨ ਦਿਵਸ ਮੌਕੇ ’ਤੇ ਸੋਨਾਲੀਕਾ ਉਦਯੋਗ ਸਮੂਹ ਹੁਸ਼ਿਆਰਪੁਰ ਵੱਲੋਂ ‘ਕਲੀਨ ਐਂਡ ਗ੍ਰੀਨ’ ਪ੍ਰਾਜੈਕਟ ਦੀ ਸ਼ੁਰੂਆਤ ਅੱਜ ਗ੍ਰੀਨਵੀਊ ਪਾਰਕ ਤੋਂ ਕੀਤੀ ਗਈ। ਸਮਾਜ ਸੇਵੀ ਸੁਨੀਲ ਕੁਮਾਰ ਪੋਮਰਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵਣ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ’ਚ 10 ਹਜ਼ਾਰ ਆਂਵਲਾ, ਨਿੰਮ, ਅੰਬ, ਨਿੰਬੂ, ਹਰੜ, ਬਹੇੜਾ, ਕਟਹਲ ਵਰਗੇ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਰੱਖਿਆ ਅੱਜ ਸਭ ਤੋਂ ਵੱਡੀ ਲੋੜ ਹੈ। ਜ਼ਿਲ੍ਹਾ ਜੰਗਲਾਤ ਅਫ਼ਸਰ ਅਮਨੀਤ ਸਿੰਘ ਨੇ ਦੱਸਿਆ ਕਿ ਵਣ ਵਿਭਾਗ ਇਸ ਪ੍ਰਾਜੈਕਟ ਵਿਚ ਤਕਨੀਕੀ ਮਦਦ ਦੇਣ ਤੇ ਪੌਦੇ ਉਪਲਬਧ ਕਰਵਾਉਣ ਦੀ ਭੂਮਿਕਾ ਨਿਭਾ ਰਿਹਾ ਹੈ। -ਪੱਤਰ ਪ੍ਰੇਰਕ
Advertisement
Advertisement