ਕਲਾਸੀਕਲ ਸੋਲੋ ਡਾਂਸ: ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ ਅੱਵਲ
ਦਵਿੰਦਰ ਸਿੰਘ
ਯਮੁਨਾਨਗਰ, 23 ਅਕਤੂਬਰ
ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਯੁਵਾ ਅਤੇ ਸੱਭਿਆਚਾਰ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਗਰਲਜ਼ ਕਾਲਜ ਦੇ ਵਿਹੜੇ ਵਿੱਚ 47ਵਾਂ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਦੂਜੇ ਦਿਨ ਫਿਲਮ ‘ਦੰਗਲ’ ਵਿੱਚ ਆਮਿਰ ਖਾਨ ਨਾਲ ਕਲਾਕਾਰ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਦੇ ਯੁਵਾ ਅਤੇ ਸੱਭਿਆਚਾਰਕ ਵਿਭਾਗ ਦੇ ਸੇਵਾਮੁਕਤ ਡਾਇਰੈਕਟਰ ਡਾ. ਜਗਬੀਰ ਰਾਠੀ ਅੱਜ ਮਹਿਮਾਨ ਵਜੋਂ ਹਾਜ਼ਰ ਹੋਏ। ਅੱਜ ਪੰਜ ਸਟੇਜਾਂ ’ਤੇ 18 ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਮੁਕਾਬਲਿਆਂ ਵਿੱਚ ਲਿਊਰ ਨ੍ਰਿਤ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ ਪਹਿਲੇ ਅਤੇ ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਦੂਜੇ ਸਥਾਨ ’ਤੇ ਰਿਹਾ। ਕਲਾਸੀਕਲ ਸੋਲੋ ਡਾਂਸ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ, ਦੂਜਾ ਸਥਾਨ ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਅਤੇ ਤੀਜਾ ਸਥਾਨ ਗੁਰੂ ਨਾਨਕ ਖਾਲਸਾ ਕਾਲਜ ਨੇ ਪ੍ਰਾਪਤ ਕੀਤਾ। ਸੋਲੋ ਡਾਂਸ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ, ਦੂਜਾ ਡੀਏਵੀ ਗਰਲਜ਼ ਕਾਲਜ ਯਮੁਨਾਨਗਰ। ਸਰਕਾਰੀ ਕਾਲਜ ਛਛਰੌਲੀ ਨੇ ਲੋਕ ਗੀਤ ਹਰਿਆਣਵੀ ਸੋਲੋ ਵਿੱਚ ਪਹਿਲਾ ਸਥਾਨ, ਐੱਮਐੱਲਐੱਨ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੌਕੇ ’ਤੇ ਪੇਂਟਿੰਗ ਵਿੱਚ ਸ੍ਰੀ ਗੁਰੂ ਹਰਕਿਸ਼ਨ ਕਾਲਜ ਆਫ਼ ਐਜੂਕੇਸ਼ਨ ਨੇ ਪਹਿਲਾ, ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਨੇ ਦੂਜਾ ਅਤੇ ਐੱਮਐੱਲਐੱਨ ਕਾਲਜ ਰਾਦੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਵਿੱਚ ਜੀਐੱਨਜੀ ਕਾਲਜ ਯਮੁਨਾਨਗਰ ਨੇ ਪਹਿਲਾ, ਸੰਤ ਨਿਸ਼ਚਨ ਸਿੰਘ ਕਾਲਜ ਆਫ਼ ਐਜੂਕੇਸ਼ਨ ਯਮੁਨਾਨਗਰ ਨੇ ਦੂਜਾ, ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ ਅਤੇ ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਨੇ ਤੀਜਾ ਸਥਾਨ ਹਾਸਲ ਕੀਤਾ । ਕਾਲਜ ਦੀ ਪ੍ਰਬੰਧਕ ਕਮੇਟੀ, ਕਾਲਜ ਡਾਇਰੈਕਟਰ ਡਾ. ਵਰਿੰਦਰਾ ਗਾਂਧੀ ਅਤੇ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਨੇ ਸਾਰੀਆਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਰਿਸ਼ੀ ਪਾਲ, ਪ੍ਰਿੰਸੀਪਲ ਬਾਬੂ ਅਨੰਤ ਰਾਮ ਜਨਤਾ ਕਾਲਜ ਕੈਲ ਅਤੇ ਯੁਵਾ ਅਤੇ ਸੱਭਿਆਚਾਰਕ ਵਿਭਾਗ ਦੇ ਸੁਪਰਵਾਈਜ਼ਰ ਡਾ. ਆਬਿਦ ਹਾਜ਼ਰ ਸਨ।
ਰੰਗੋਲੀ ਵਿੱਚ ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਜੇਤੂ
ਰੰਗੋਲੀ ਵਿੱਚ ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਪਹਿਲੇ, ਸਰਕਾਰੀ ਕਾਲਜ ਛਛਰੌਲੀ ਦੂਜੇ ਅਤੇ ਜੀਐਨਜੀ ਕਾਲਜ ਯਮੁਨਾਨਗਰ ਤੀਜੇ ਸਥਾਨ ’ਤੇ ਰਿਹਾ। ਕੁਇਜ਼ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ ਨੇ ਪਹਿਲਾ, ਮਹਾਰਾਜਾ ਅਗਰਸੇਨ ਕਾਲਜ ਯਮੁਨਾਨਗਰ ਨੇ ਦੂਜਾ ਅਤੇ ਐੱਮਐੱਲਐੱਨ ਕਾਲਜ ਯਮੁਨਾਨਗਰ ਨੇ ਤੀਜਾ ਸਥਾਨ ਹਾਸਲ ਕੀਤਾ।