ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਮੁੰਬਈ ’ਚ ਸਸਕਾਰ ਅੱਜ

07:05 AM Aug 20, 2020 IST

ਮੁੰਬਈ, 19 ਅਗਸਤ

Advertisement

ਉੱਘੇ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦੀ ਮ੍ਰਿਤਕ ਦੇਹ ਅਮਰੀਕਾ ਤੋਂ ਅੱਜ ਬਾਅਦ ਦੁਪਹਿਰ ਏਅਰ ਇੰਡੀਆ ਦੀ ਊਡਾਣ ਰਾਹੀਂ ਮੁੰਬਈ ਪੁੱਜ ਗਈ। ਉਨ੍ਹਾਂ ਦਾ ਵੀਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਦੁਪਹਿਰ ਸਮੇਂ ਸਸਕਾਰ ਕੀਤਾ ਜਾਵੇਗਾ। ਪੰਡਿਤ ਜਸਰਾਜ ਦੀ ਸੋਮਵਾਰ ਨੂੰ ਨਿਊ ਜਰਸੀ ਸਥਿਤ ਉਨ੍ਹਾਂ ਦੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਮੇਵਾਤੀ ਘਰਾਣੇ ਨਾਲ ਸਬੰਧਤ 90 ਸਾਲਾ ਗਾਇਕ ਕਰੋਨਾਵਾਇਰਸ ਕਰਕੇ ਐਲਾਨੀ ਤਾਲਾਬੰਦੀ ਮੌਕੇ ਅਮਰੀਕਾ ਵਿੱਚ ਸੀ, ਜਿਸ ਕਰਕੇ ਇਸ ਉੱਘੇ ਗਾਇਕ ਨੇ ਉਥੇ ਹੀ ਰਹਿਣ ਦਾ ਫੈਸਲਾ ਕੀਤਾ। ਪਰਿਵਾਰ ਵੱਲੋਂ ਜਾਰੀ ਬਿਆਨ ਮੁਤਾਬਕ ਪੰਡਿਤ ਜਸਰਾਜ ਦੀ ਮ੍ਰਿਤਕ ਦੇਹ ਭਾਰਤ ਪੁੱਜਣ ਮਗਰੋਂ ਇਸ ਨੂੰ ਗਾਇਕ ਦੀ ਵਰਸੋਵਾ ਸਥਿਤ ਰਿਹਾਇਸ਼ ਵਿੱਚ ‘ਪਰਿਵਾਰਕ ਦਰਸ਼ਨ’ ਲਈ ਰੱਖਿਆ ਗਿਆ। ਪੰਡਿਤ ਜਸਰਾਜ ਦੇ ਪਰਿਵਾਰ ਵਿੱਚ ਪਤਨੀ ਮਧੁਰਾ, ਪੁੱਤ ਸ਼ਾਰਾਂਗ ਦੇਵ ਪੰਡਿਤ ਤੇ ਧੀ ਦੁਰਗਾ ਜਸਰਾਜ ਹਨ। ਗਾਇਕ ਦੇ ਧੀ-ਪੁੱਤ ਦੋਵੇਂ ਸੰਗੀਤਕਾਰ ਹਨ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਡਿਤ ਜਸਰਾਜ ਦੀ ਪਤਨੀ ਨੂੰ ਇਕ ਪੱਤਰ ਲਿਖ ਕੇ ਸ਼ਾਸਤਰੀ ਗਾਇਕ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਗਾਇਕ ਦੇ ਤੁਰ ਜਾਣ ਨਾਲ ਅਤਿ ਦੀ ਖ਼ੂਬਸੂਰਤ ਤੇ ਰੂਹਾਨੀ ਆਵਾਜ਼ ਖਾਮੋਸ਼ ਹੋ ਗਈ ਹੈ ਤੇ ਪਿੱਛੇ ਇਕ ਅਜਿਹੀ ਖਾਮੋਸ਼ੀ ਰਹਿ ਗਈ ਹੈ ਜਿਸ ਨੇ ਉਨ੍ਹਾਂ ਸਮੇਤ ਸੰਗੀਤ ਦੇ ਲੱਖਾਂ ਦੀਵਾਨਿਆਂ ਨੂੰ ਇਸ ਆਵਾਜ਼ ਤੋਂ ਮਹਿਰੂਮ ਕਰ     ਦਿੱਤਾ ਹੈ। -ਆਈਏਐੱਨਐੱਸ

Advertisement
Advertisement
Tags :
ਸਸਕਾਰਸ਼ਾਸਤਰੀਗਾਇਕਜਸਰਾਜਪੰਡਿਤਮੁੰਬਈ