For the best experience, open
https://m.punjabitribuneonline.com
on your mobile browser.
Advertisement

ਪਿੰਗਲਵਾੜਾ ਦੇ ਵਿਹੜੇ ’ਚ ਹੋਇਆ ਸ਼ਾਸਤਰੀ ਸੰਗੀਤ ਸੰਮੇਲਨ

06:36 AM Nov 04, 2023 IST
ਪਿੰਗਲਵਾੜਾ ਦੇ ਵਿਹੜੇ ’ਚ ਹੋਇਆ ਸ਼ਾਸਤਰੀ ਸੰਗੀਤ ਸੰਮੇਲਨ
ਸਤਿਾਰਵਾਦਕ ਪੰਡਤਿ ਗੌਰਵ ਮਜ਼ੂਮਦਾਰ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਜਸਬੀਰ ਸਿੰਘ ਸੱਗੂ
ਅੰਮ੍ਰਤਿਸਰ, 3 ਨਵੰਬਰ
ਸਪਿੱਕ ਮੈਕੇ ਸੰਸਥਾ ਦੇ ਉਚੇਚੇ ਯਤਨਾਂ ਸਦਕਾ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ) ਅੰਮ੍ਰਤਿਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ਼ ਓਂਟਾਰੀਓ ਦੇ ਸਾਂਝੇ ਪ੍ਰਾਜੈਕਟ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਦੇ ਲਈ ਸ਼ਾਸਤਰੀ ਸੰਗੀਤ ਸੰਮੇਲਨ ਕਰਵਾਇਆ ਗਿਆ।
ਪ੍ਰਿ੍ੰਸੀਪਲ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਰੇਸ਼ ਕਾਲੀਆ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ ਅਤੇ ਭਗਤ ਪੂਰਨ ਸਿੰਘ ਇੰਸੀਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਦੇ ਵਿਦਿਆਰਥੀਆਂ ਨੂੰ ਪੰਡਤਿ ਗੌਰਵ ਮਜ਼ੂਮਦਾਰ ਉਘੇ ਸਤਿਾਰ ਵਾਦਕ ਅਤੇ ਡਾ. ਵਿਨੋਦ ਕੁਮਾਰ ਮਿਸ਼ਰਾ ਤਬਲਾ ਵਾਦਕ ਨੇ ਕਲਾਸੀਕਲ ਸੰਗੀਤ ਦੀਆਂ ਵੱਖ-ਵੱਖ ਧੁਨਾਂ ਸੁਣਾ ਕੇ ਮੰਤਰ ਮੁਗਧ ਕੀਤਾ। ਉਨ੍ਹਾਂ ਕਿਹਾ ਕਿ ਸਪਿੱਕ ਮੈਕੇ ਸੰਸਥਾ ਵਿੱਚ ਵਾਲੰਟੀਅਰ ਵਜੋਂ ਸੇਵਾ ਕਰ ਰਹੇ ਹਰੀਸ਼ ਧਵਨ ਕੋਆਰਡੀਨੇਟਰ ਪੰਜਾਬ ਅਤੇ ਦਲਬੀਰ ਸਿੰਘ ਦਾ ਉਦੇਸ਼ ਅਜਿਹੇ ਕਲਾਸੀਕਲ ਸੰਗੀਤਵਾਦਕਾਂ ਨੂੰ ਅੱਜ ਦੀ ਪੀੜ੍ਹੀ ਨਾਲ ਜੋੜਨਾ ਹੈ ਤਾਂ ਕਿ ਉਹ ਇਨ੍ਹਾਂ ਸੰਗੀਤ ਸਾਜ਼ਾਂ ਅਤੇ ਸੰਗੀਤ ਵਾਦਕਾਂ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਸਪਿੱਕ ਮੈਕੇ ਸੰਸਥਾ ਵਿੱਦਿਅਕ ਸੰਸਥਾਵਾਂ ਅੰਦਰ ਕਲਾਸੀਕਲ ਸੰਗੀਤ ਦੇ ਅਜਿਹੇ ਉੱਚ ਕੋਟੀ ਕਲਾਕਾਰਾਂ ਨੂੰ ਸਮੇਂ-ਸਮੇਂ ’ਤੇ ਲੈ ਕੇ ਨਵੀਂ ਪੀੜ੍ਹੀ ਦੇ ਬੱਚਿਆਂ ਨਾਲ ਮਿਲਾਉਂਦੀ ਰਹਿੰਦੀ ਹੈ ਵਧੀਆ ਉਪਰਾਲਾ ਹੈ।
ਇਸ ਮੌਕੇ ਉਘੇ ਸਤਿਾਰਵਾਦਕ ਪੰਡਤਿ ਗੌਰਵ ਮਜ਼ੂਮਦਾਰ ਅਤੇ ਤਬਲਾਵਾਦਕ ਡਾ. ਵਿਨੋਦ ਕੁਮਾਰ ਮਿਸ਼ਰਾ, ਹਰੀਸ਼ ਧਵਨ, ਦਲਬੀਰ ਸਿੰਘ ਅਤੇ ਅਭਿਨਵ ਅਰੋੜਾ ਨੂੰ ਪਿੰਗਲਵਾੜਾ ਸੰਸਥਾ ਦੇ ਡਾ. ਅਮਰਜੀਤ ਸਿੰਘ ਗਿੱਲ ਪ੍ਰਸ਼ਾਸ਼ਕ ਮਾਨਾਂਵਾਲਾ, ਜੈ ਸਿੰਘ ਸਹਿ ਪ੍ਰਸ਼ਾਸਕ, ਰਾਜਿੰਦਰ ਪਾਲ ਸਿੰਘ, ਗੁਰਨਾਇਬ ਸਿੰਘ, ਸੁਨੀਤਾ ਨਈਅਰ ਵੱਲੋਂ ਸਨਮਾਨਤਿ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×