ਬੱਚਿਆਂ ਨੂੰ ਸੰਸਕਾਰੀ ਬਣਾਉਣ ਲਈ ਜਮਾਤਾਂ ਸ਼ੁਰੂ
08:26 AM Jun 04, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਜੂਨ
ਵਾਤਸਾਲਿਆ ਵਾਟਿਕਾ ਕੁਰੂਕਸ਼ੇਤਰ ਦੇ ਡਾਇਰੈਕਟਰ ਸੁਆਮੀ ਹਰੀ ਓਮ ਦਾਸ ਮਹਾਰਾਜ ਦੀ ਮੌਜੂਦਗੀ ਵਿਚ ਜੀਓ ਗੀਤਾ ਬਾਲ ਸੰਸਕਾਰ ਜਮਾਤ ਦਾ ਉਦਘਾਟਨ ਕੀਤਾ ਗਿਆ। ਗੀਤਾ ਮਨੀਸ਼ੀ ਸਵਾਮੀ ਗਿਆਨਾ ਨੰਦ ਮਹਾਰਾਜ ਦੇ ਨਿਰਦੇਸ਼ਾਂ ਅਨੁਸਾਰ ਬਾਲ ਪੀੜ੍ਹੀ ਨੂੰ ਸੰਸਕਾਰੀ ਤੇ ਆਦਰਸ਼ ਨਾਗਰਿਕ ਬਣਾਉਣ ਦੀ ਮੁਹਿੰਮ ਪੂਰੇ ਦੇਸ਼ ਵਿਚ ਸ਼ੁਰੂ ਕੀਤੀ ਗਈ ਹੈ। ਇਸ ਲੜੀ ਤਹਿਤ ਜ਼ਿਲ੍ਹਾ ਬਲਾਕ ਦੇ ਸਾਬਕਾ ਸਿੱਖਿਆ ਅਧਿਕਾਰੀ ਰਾਜਿੰਦਰ ਤੇ ਸਰਕਾਰੀ ਮਾਡਲ ਕਲਚਰ ਸੀਨੀਅਰ ਸੈਕੰਡਰੀ ਸਕੂਲ ਕੁਰੂਕਸ਼ੇਤਰ ਦੇ ਪ੍ਰਿੰਸੀਪਲ ਡਾ. ਸਚਿੰਦਰ ਨੇ ਜਮਾਤ ਲਈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਫੋਨ ਤੋਂ ਦੂਰ ਰਹਿਣ, ਚੰਗੀਆਂ ਕਿਤਾਬਾਂ ਤੇ ਚੰਗੇ ਲੋਕਾਂ ਦੀ ਹੀ ਸੰਗਤ ਕਰਨ।
Advertisement
Advertisement
Advertisement