ਗਿਆਰ੍ਹਵੀਂ ਜਮਾਤ: ਸਿੱਖਿਆ ਵਿਭਾਗ ਵਲੋਂ ਮੈਰਿਟ ਲਿਸਟ ਜਾਰੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਅਗਸਤ
ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਲਈ ਮੈਰਿਟ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਨੀਮਾਜਰਾ ਪਹਿਲੀ ਪਸੰਦ ਵਜੋਂ ਸਾਹਮਣੇ ਆਇਆ ਹੈ। ਇਸ ਸਕੂਲ ਦੀ ਕਟਆਫ ਬਾਕੀ ਸਾਰੇ ਸਕੂਲਾਂ ਤੋਂ ਜ਼ਿਆਦਾ ਰਹੀ ਹੈ।
ਅੱਜ ਦੀ ਮੈਰਿਟ ਲਿਸਟ ਜਾਰੀ ਹੋਣ ਨਾਲ ਵਿਦਿਆਰਥੀਆਂ ਨੂੰ ਪਤਾ ਲੱਗ ਿਗਆ ਹੈ ਕਿ ਉਨ੍ਹਾਂ ਨੂੰ ਕਿਹੜੇ ਸਕੂਲ ਵਿਚ ਦਾਖਲਾ ਮਿਲਿਆ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਕਈ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਸਤਾਵੇਜ਼ ਪੂਰੀ ਤਰ੍ਹਾਂ ਨਹੀਂ ਪੁੱਜੇ ਜਿਸ ਕਾਰਨ 27 ਅਗਸਤ ਨੂੰ ਦੁਬਾਰਾ ਸੂਚੀ ਅਪਲੋਡ ਕੀਤੀ ਜਾਵੇਗੀ ਤੇ 28 ਤਰੀਕ ਨੂੰ ਵਿਦਿਆਰਥੀਆਂ ਨੂੰ ਿਲੰਕ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਉਹ 28 ਅਗਸਤ ਨੂੰ ਫੀਸ ਜਮ੍ਹਾਂ ਕਰਵਾ ਸਕਣਗ।
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਇਸ ਵਾਰ ਦਸਵੀਂ ਦਾ ਨਤੀਜਾ ਚੰਗਾ ਆਇਆ ਹੈ ਜਿਸ ਕਾਰਨ ਗਿਆਰ੍ਹਵੀਂ ਜਮਾਤ ਵਿਚ ਮੈਰਿਟ ਉੱਚੀ ਗਈ ਹੈ। ਇਸ ਵਾਰ 12500 ਸੀਟਾਂ ਲਈ ਦਾਖਲੇ ਹੋਇਆ ਹੈ।
ਕਾਲਜ ਦੇ ਵਿਦਿਆਰਥੀਆਂ ਨੂੰ ਆਨਲਾਈਨ ਦਾਖਲਿਆਂ ਕਾਰਨ ਸਮੱਸਿਆਵਾਂ
ਇਸ ਵਾਰ ਸਿੱਖਿਆ ਵਿਭਾਗ ਨੇ ਕਾਲਜਾਂ ਵਿਚ ਫਾਰਮ ਜਮ੍ਹਾਂ ਕਰਵਾਉਣ ਤੋਂ ਲੈ ਕੇ ਫੀਸ ਜਮ੍ਹਾਂ ਤੇ ਕਾਊਂਸਲਿੰਗ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤੀ ਪਰ ਵਿਦਿਆਰਥੀਆਂ ਨੂੰ ਇਸ ਆਨਲਾਈਨ ਪ੍ਰਕਿਰਿਆ ਵਿਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰੋਵਿਸ਼ਨਲ ਲਿਸਟ ਵਿਚ ਕਈ ਵਿਦਿਆਰਥੀਆਂ ਦੇ ਨਾਂ ਨਾ ਹੋਣ ਕਾਰਨ ਵਿਦਿਆਰਥੀ ਦੁਚਿੱਤੀ ਵਿਚ ਰਹੇ ਤੇ ਉਹ ਫੀਸ ਜਮ੍ਹਾਂ ਕਰਵਾਉਣ ਤੋਂ ਖੁੰਝ ਗਏ। ਇਸ ਮਾਮਲੇ ਵਿਚ ਉਹ ਸਕੱਤਰੇਤ ਵੀ ਗਏ ਤੇ ਉਥੇ ਸੂਚੀ ਵਿਚ ਨਾਂ ਠੀਕ ਕਰਨ ਤੇ ਸਬੰਧਤ ਕਾਲਜ ਵਿਚ ਦਾਖਲਾ ਦੇਣ ਦਾ ਭਰੋਸਾ ਦਿੱਤਾ ਗਿਆ। ਦੱਸਣਯੋਗ ਹੈ ਕਿ ਪਹਿਲਾਂ ਫਾਰਮ ਆਨਲਾਈਨ ਜਮ੍ਹਾਂ ਹੁੰਦੇ ਸੀ ਪਰ ਕਾਊਂਸਲਿੰਗ ਆਫਲਾਈਨ ਹੁੰਦੀ ਸੀ ਜਿਸ ਕਾਰਨ ਸਮੱਸਿਆ ਨਾਲ ਦੀ ਨਾਲ ਠੀਕ ਹੋ ਜਾਂਦੀ ਸੀ।ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਸੂਚੀ ਵਿਚ ਉਸ ਦੇ ਪਿਤਾ ਦਾ ਨਾਂ ਤੇ ਉਸ ਦੀ ਜਨਮ ਮਿਤੀ ਗਲਤ ਦਰਜ ਕੀਤੀ ਗਈ ਸੀ।