ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਰਕਿੰਗ ਲਈ ਦੋ ਗੁੱਟਾਂ ’ਚ ਝੜਪ, ਛੇ ਤੋਂ ਵੱਧ ਜ਼ਖ਼ਮੀ

06:59 AM May 23, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 22 ਮਈ
ਇੱਥੇ ਹਾਲ ਗੇਟ ਨੇੜੇ ਪੁਰਾਣੀ ਸਬਜ਼ੀ ਮੰਡੀ ਵਿੱਚ ਕੇਲਿਆਂ ਨਾਲ ਭਰੇ ਟਰੱਕ ਦੀ ਪਾਰਕਿੰਗ ਨੂੰ ਲੈ ਕੇ ਦੋ ਗੁੱਟਾਂ ਵਿੱਚ ਹੋਈ ਝੜਪ ਵਿੱਚ ਛੇ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲੀਸ ਨੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਦੋਵਾਂ ਗੁੱਟਾਂ ਨੇ ਇੱਕ ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਤੋਂ ਇਲਾਵਾ ਪਥਰਾਅ ਕਰਨ ਅਤੇ ਇੱਟਾਂ ਮਾਰਨ ਦੇ ਦੋਸ਼ ਲਾਏ ਹਨ। ਦੋਵਾਂ ਧੜਿਆਂ ਨੇ ਰਾਮਬਾਗ (ਡਿਵੀਜ਼ਨ ਏ) ਥਾਣੇ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਧੜਿਆਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਇਸ ਸਬੰਧ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੇਰਕਾ ਵਾਸੀ ਆਕਾਸ਼ ਨੇ ਪੁਲੀਸ ਨੂੰ ਦੱਸਿਆ ਕਿ ਉਹ ਕੱਚੇ ਕੇਲਿਆਂ ਨਾਲ ਭਰਿਆ ਟਰੱਕ ਲੈ ਕੇ ਸਬਜ਼ੀ ਮੰਡੀ ਪੁੱਜਿਆ ਸੀ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਹ ਉੱਥੇ ਪਹੁੰਚਿਆ ਤਾਂ ਕਈ ਵਿਅਕਤੀਆਂ ਨੇ ਉਸ ਨੂੰ ਟਰੱਕ ਨੂੰ ਉੱਥੋਂ ਹਟਾਉਣ ਲਈ ਕਿਹਾ ਤੇ ਉਸ ਨਾਲ ਦੁਰਵਿਹਾਰ ਵੀ ਕੀਤਾ। ਉਸ ਨੇ ਕਿਹਾ ਕਿ ਇਲਾਕਾ ਤੰਗ ਤੇ ਭੀੜ ਵਾਲਾ ਹੋਣ ਕਾਰਨ ਉਸ ਲਈ ਟਰੱਕ ਨੂੰ ਪਿੱਛੇ ਹਟਣਾ ਅਸੰਭਵ ਸੀ ਅਤੇ ਉਸ ਦੇ ਟਰੱਕ ਪਿੱਛੇ ਕਈ ਹੋਰ ਵਾਹਨ ਵੀ ਸਨ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਹ ਆਪਣੇ ਟਰੱਕ ਤੋਂ ਹੇਠਾਂ ਉਤਰਿਆ ਤਾਂ ਲੋਕਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਜਦੋਂ ਕੁਝ ਲੋਕਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ।
ਦੂਜੇ ਪਾਸੇ ਫਰੂਟ ਮਰਚੈਂਟ ਐਸੋਸੀਏਸ਼ਨ ਦੇ ਅਸ਼ਵਨੀ ਸਿੰਘ ਨੇ ਦੱਸਿਆ ਕਿ ਆਕਾਸ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਇੱਟਾਂ-ਪੱਥਰ ਚਲਾਏ ਹਨ ਜਿਸ ਕਾਰਨ ਅਮਨਦੀਪ ਸਿੰਘ, ਮਹੇਸ਼ ਕੁਮਾਰ, ਦੀਪਕ ਕੁਮਾਰ ਅਤੇ ਮਲਕੀਅਤ ਸਿੰਘ ਜ਼ਖ਼ਮੀ ਹੋ ਗਏ।

Advertisement

Advertisement