ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਪੁੱਟਣ ਕਾਰਨ ਪੁਲੀਸ ਤੇ ਲੋਕਾਂ ਵਿਚਾਲੇ ਤਕਰਾਰ

06:06 AM Jul 14, 2023 IST

ਪੱਤਰ ਪ੍ਰੇਰਕ
ਮੋਰਿੰਡਾ, 13 ਜੁਲਾਈ
ਮੋਰਿੰਡਾ-ਰੂਪਨਗਰ ਸੜਕ ’ਤੇ ਪੈਂਦੇ ਪਿੰਡ ਸਹੇੜੀ ਲਾਗਿਓਂ ਪਿੰਡ ਵਾਸੀਆਂ ਵਲੋਂ ਦੋ ਥਾਵਾਂ ਤੋਂ ਸੜਕ ਪੁੱਟ ਕੇ ਮੀਂਹ ਦੇ ਪਾਣੀ ਦਾ ਨਿਕਾਸ ਕਰਾਇਆ ਸੀ। ਹੁਣ ਪਾਣੀ ਦਾ ਵਹਾਅ ਘੱਟ ਜਾਣ ਕਾਰਨ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਐੱਸਐੱਚਓ ਮੋਰਿੰਡਾ ਗੁਰਸੇਵਕ ਸਿੰਘ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਪੁੱਟੀ ਸੜਕ ਨੂੰ ਭਰਨ ਲਈ ਕਿਹਾ। ਪਿੰਡ ਵਾਲਿਆਂ ਨੇ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਤੱਕ ਸੜਕ ਵਿੱਚ ਪੁਲੀਆਂ ਨਹੀਂ ਲਗਾ ਦਿੱਤੀਆਂ ਜਾਂਦੀਆਂ ਉੱਦੋਂ ਤੱਕ ਸੜਕ ਨੂੰ ਨਹੀਂ ਭਰਿਆ ਜਾਵੇਗਾ। ਇਸ ਕਾਰਨ ਪਿੰਡ ਵਾਸੀਆਂ ਤੇ ਐੱਸਐੱਚਓ ਵਿਚਾਲੇ ਤਕਰਾਰ ਹੋ ਗਈ। ਤਹਿਸੀਲਦਾਰ ਮੋਰਿੰਡਾ ਐੱਚਐੱਸ ਸਿੱਧੂ ਨੇ ਭਰੋਸਾ ਦਿਵਾਇਆ ਕਿ ਉਹ ਇਸ ਥਾਂ ’ਤੇ ਪੁਲੀ ਲਗਾਉਣ ਲਈ ਤਜਵੀਜ਼ ਬਣਾ ਕੇ ਸਬੰਧਿਤ ਮਹਿਕਮੇ ਨੂੰ ਸੂਚਿਤ ਕਰਨਗੇ।

Advertisement

Advertisement
Tags :
ਕਾਰਨਤਕਰਾਰਪੁੱਟਣਪੁਲੀਸਲੋਕਾਂ ਵਿਚਾਲੇ
Advertisement