ਗੋਗੀ ਗੈਂਗ ਤੇ ਟਿੱਲੂ ਤਾਜਪੁਰੀਆ ਗੈਂਗ ਦੇ ਮੈਂਬਰਾਂ ਵਿਚਾਲੇ ਝੜਪ
10:22 AM Jun 07, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਗੋਗੀ ਗੈਂਗ ਅਤੇ ਟਿੱਲੂ ਤਾਜਪੁਰੀਆ ਗੈਂਗ ਦੇ ਮੈਂਬਰਾਂ ਵਿਚਕਾਰ ਝੜਪ ਹੋਣ ਮਗਰੋਂ ਇੱਕ ਕੈਦੀ ਜ਼ਖਮੀ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟਿੱਲੂ ਤਾਜਪੁਰੀਆ ਗੈਂਗ ਦੇ ਦੋ ਮੈਂਬਰਾਂ ਨੇ ਕਥਿਤ ਤੌਰ ’ਤੇ ਗੋਗੀ ਗੈਂਗ ਦੇ ਮੈਂਬਰ ਹਿਤੇਸ਼ ਨੂੰ ਚਾਕੂ ਮਾਰ ਦਿੱਤਾ। ਹਿਤੇਸ਼ ਨੂੰ ਤੁਰੰਤ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਘਪੁਲੀਸ ਡਿਪਟੀ ਕਮਿਸ਼ਨਰ (ਪੱਛਮੀ) ਬਚਿੱਤਰ ਵੀਰ ਨੇ ਕਿਹਾ ਕਿ ਬੁੱਧਵਾਰ ਨੂੰ ਡੀਡੀਯੂ ਤੋਂ ਹਰੀ ਨਗਰ ਪੁਲੀਸ ਸਟੇਸ਼ਨ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਕਿ ਤਿਹਾੜ ਜੇਲ੍ਹ ਤੋਂ ਇੱਕ ਜ਼ਖਮੀ ਨੂੰ ਹਸਪਤਾਲ ਲਿਆਂਦਾ ਗਿਆ ਸੀ। ਮਗਰੋਂ ਸਥਾਨਕ ਪੁਲੀਸ ਹਸਪਤਾਲ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਹਿਤੇਸ਼ ’ਤੇ ਹਮਲਾ ਕਰਨ ਵਾਲਿਆਂ ਦੀ ਪਛਾਣ ਗੌਰਵ ਲੋਹਰਾ ਅਤੇ ਗੁਰਿੰਦਰ ਵਜੋਂ ਹੋਈ ਹੈ।
Advertisement
Advertisement
Advertisement