For the best experience, open
https://m.punjabitribuneonline.com
on your mobile browser.
Advertisement

ਨਗਰ ਕੌਂਸਲ ਦੇ ਰਿਹਾਇਸ਼ੀ ਖੇਤਰ ’ਚੋਂ ਹੱਡਾਰੋੜੀ ਹਟਾਉਣ ਦੇ ਦਾਅਵੇ ਖੋਖਲੇ

10:30 AM Oct 11, 2024 IST
ਨਗਰ ਕੌਂਸਲ ਦੇ ਰਿਹਾਇਸ਼ੀ ਖੇਤਰ ’ਚੋਂ ਹੱਡਾਰੋੜੀ ਹਟਾਉਣ ਦੇ ਦਾਅਵੇ ਖੋਖਲੇ
ਐੱਸਡੀਐੱਮ ਹਰਬੰਸ ਸਿੰਘ ਨੂੰ ਯਾਦ ਪੱਤਰ ਸੌਂਪਦੇ ਹੋਏ ਵਫ਼ਦ ਮੈਂਬਰ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 10 ਅਕਤੂਬਰ
‘ਹੱਡਾਰੋੜੀ ਚੁਕਾਓ ਪਰਿਵਾਰ ਬਚਾਓ ਕਮੇਟੀ’ ਦੇ ਵਫ਼ਦ ਨੇ ਮੁਲਾਜ਼ਮ ਆਗੂ ਅਤੇ ਮੁਹੱਲਾ ਵਾਸੀ ਰਣਜੀਤ ਸਿੰਘ ਰਾਣਵਾਂ ਦੀ ਅਗਵਾਈ ਵਿੱਚ ਐੱਸ.ਡੀ.ਐੱਮ. ਮਾਲੇਰਕੋਟਲਾ ਹਰਬੰਸ ਸਿੰਘ ਨੂੰ ਚੌਥੀ ਵਾਰ ਯਾਦ ਪੱਤਰ ਦੇ ਕੇ ਮੰਗ ਕੀਤੀ ਕਿ ਨੌਧਰਾਣੀ ਫਾਟਕ ਨੇੜੇ ਸਥਿਤ ਹੱਡਾਰੋੜੀ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕੀਤਾ ਜਾਵੇ। ਇਸ ਮੌਕੇ ਸ੍ਰੀ ਰਾਣਵਾਂ ਨੇ ਦੱਸਿਆ ਕਿ ਨੌਧਰਾਣੀ ਫਾਟਕ ਨੇੜੇ ਸਥਿਤ ਗੋਬਿੰਦ ਨਗਰ ਅਤੇ ਗਾਂਧੀ ਨਗਰ ਵਾਸੀਆਂ ਦੇ ਸੰਘਰਸ਼ ਸਦਕਾ ਨਗਰ ਕੌਂਸਲ ਦਾ ਰਿਹਾਇਸ਼ੀ ਖੇਤਰ ਵਿੱਚੋਂ ਹੱਡਾਰੋੜੀ ਚੁਕਵਾਉਣ ਦਾ ਦਾਅਵਾ ਖੋਖਲਾ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਹੱਡਾਰੋੜੀ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਕਰਨ ਕਰਨ ਲਈ ਚੇਅਰਮੈਨ, ਕੌਮੀ ਗਰੀਨ ਟ੍ਰਿਬਿਊਨਲ, ਮੁੱਖ ਮੰਤਰੀ ਪੰਜਾਬ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਕਮਿਸ਼ਨਰ ਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨੂੰ ਲਿਖ਼ਤੀ ਫ਼ਰਿਆਦ ਕਰ ਚੁੱਕੇ ਹਨ। ਕਮੇਟੀ ਦੀ ਅਗਵਾਈ ਵਿੱਚ 14 ਅਗਸਤ ਨੂੰ ਲੋਕਾਂ ਨੇ ਐੱਸਡੀਐੱਮ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਸੀ। ਤਤਕਾਲੀ ਐੱਸਡੀਐੱਮ ਅਪਰਨਾ ਨੇ ਹੱਡਾਰੋੜੀ ਵਾਲੀ ਜਗ੍ਹਾ ਦਾ ਨਿਰੀਖਣ ਕਰਦਿਆਂ ਸਬੰਧਤ ਠੇਕੇਦਾਰ ਨੂੰ 16 ਅਗਸਤ ਤੱਕ ਹੱਡਾਰੋੜੀ ਚੁੱਕਣ ਦੇ ਆਦੇਸ਼ ਦਿੱਤੇ ਸਨ। ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਹੱਡਾਰੋੜੀ ਚੁਕਾਓ ਪਰਿਵਾਰ ਬਚਾਓ ਕਮੇਟੀ ਵੱਲੋਂ ਪੀ.ਜੀ.ਆਰ.ਐੱਸ. ਪੋਰਟਲ ’ਤੇ ਕੀਤੀ ਸ਼ਿਕਾਇਤ ਦੇ ਹਵਾਲੇ ਨਾਲ ਪੰਜਾਬ ਸ਼ਿਕਾਇਤ ਨਿਵਾਰਨ ਪੋਰਟਲ ਚੰਡੀਗੜ੍ਹ ਨੂੰ ਕੌਂਸਲ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮੌਕਾ ਦੇਖਣ ਉਪਰੰਤ ਹੱਡਾਰੋੜੀ ਚੁਕਵਾ ਕੇ ਜਗ੍ਹਾ ਦੀ ਸਫ਼ਾਈ ਕਰਵਾ ਦੇਣ ਦੇ ਦਾਅਵੇ ਨਾਲ ਸ਼ਿਕਾਇਤ ਦਫ਼ਤਰ ਦਾਖ਼ਲ ਕਰਨ ਲਈ 16 ਅਗਸਤ ਨੂੰ ਪੱਤਰ ਲਿਖਿਆ, ਪਰ ਹੱਡਾਰੋੜੀ ਦੀ ਜਗ੍ਹਾ ਅਜੇ ਤੱਕ ਖਾਲੀ ਨਹੀਂ ਕੀਤੀ ਗਈ।
ਮੁਹੱਲਾ ਵਾਸੀਆਂ ਨੇ ਮਾਮਲਾ ਮੁੜ ਕਾਰਜ ਸਾਧਕ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਪਹਿਲਾਂ ਵਾਲੀ ਜਗ੍ਹਾ ’ਤੇ ਹੀ ਹੱਡਾਰੋੜੀ ਦਾ ਕੰਮ ਬੇਰੋਕ ਜਾਰੀ ਹੈ। ਵਫ਼ਦ ਵਿੱਚ ਮਹਿੰਦਰ ਸਿੰਘ ਰੇਲਵੇ, ਜਰਨੈਲ ਸਿੰਘ ਤੇ ਗੁਰਮੁਖ ਸਿੰਘ ਸ਼ਾਮਲ ਸਨ। ਸ੍ਰੀ ਰਾਣਵਾਂ ਨੇ ਦੱਸਿਆ ਕਿ ਐੱਸ.ਡੀ.ਐੱਮ. ਹਰਬੰਸ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement

ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ: ਕਾਰਜਸਾਧਕ ਅਫ਼ਸਰ

ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਪੁਲੀਸ ਨੂੰ ਲਿਖ ਦਿੱਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement