ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਿਹਾਇਸ਼ੀ ਖੇਤਰ ’ਚੋਂ ਹੱਡਾ-ਰੋੜੀ ਹਟਾਉਣ ਦੇ ਦਾਅਵੇ ਖੋਖਲੇ ਕਰਾਰ

07:21 AM Aug 27, 2024 IST
ਜਾਣਕਾਰੀ ਦਿੰਦੇ ਹੋਏ ਹੱਡਾਰੋੜੀ ਚੁਕਾਓ, ਪਰਿਵਾਰ ਬਚਾਓ ਕਮੇਟੀ ਦੇ ਕਾਰਕੁਨ।

ਪੱਤਰ ਪ੍ਰੇਰਕ
ਮਾਲੇਰਕੋਟਲਾ, 26 ਅਗਸਤ
ਹੱਡਾਰੋੜੀ ਚੁਕਾਓ-ਪਰਿਵਾਰ ਬਚਾਓ ਕਮੇਟੀ ਦੀ ਮੀਟਿੰਗ ਇੱਥੇ ਗੁਰੂ ਰਵਿਦਾਸ ਮੰਦਰ (ਗਾਂਧੀ ਨਗਰ) ਵਿੱਚ ਮਹਿੰਦਰ ਸਿੰਘ ਰੇਲਵੇ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਥਾਨਕ ਨੌਧਰਾਣੀ ਫਾਟਕ ਨੇੜੇ ਸਥਿਤ ਹੱਡਾ-ਰੋੜੀ ਦਾ ਮਸਲਾ ਵਿਚਾਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਹੱਡਾ-ਰੋੜੀ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕਰਨ ਦੀ ਮੰਗ ਲਈ ਮੁੜ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਨੌਧਰਾਣੀ ਫਾਟਕ ਨੇੜੇ ਸਥਿਤ ਗੋਬਿੰਦ ਨਗਰ ਅਤੇ ਗਾਂਧੀ ਨਗਰ ਵਾਸੀਆਂ ਦੇ ਸੰਘਰਸ਼ ਸਦਕਾ ਨਗਰ ਕੌਂਸਲ ਦਾ 16 ਅਗਸਤ ਨੂੰ ਰਿਹਾਇਸ਼ੀ ਖੇਤਰ ਵਿੱਚੋਂ ਹੱਡਾ-ਰੋੜੀ ਚੁਕਵਾਉਣ ਦਾ ਦਾਅਵਾ ਖੋਖਲਾ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕ ਹੱਡਾ-ਰੋੜੀ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕਰਨ ਲਈ ਚੇਅਰਮੈਨ, ਕੌਮੀ ਗਰੀਨ ਟ੍ਰਿਬਿਊਨਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ, ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਕਮਿਸ਼ਨਰ, ਐੱਸਡੀਐੱਮ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਨੂੰ ਲਿਖਤੀ ਫ਼ਰਿਆਦ ਕਰ ਚੁੱਕੇ ਹਨ। ਕਮੇਟੀ ਦੀ ਅਗਵਾਈ ਵਿੱਚ 14 ਅਗਸਤ ਨੂੰ ਲੋਕਾਂ ਨੇ ਐੱਸਡੀਐੱਮ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਕੌਂਸਲ ਖ਼ਿਲਾਫ਼ ਅਰਥੀ ਫ਼ੂਕ ਰੋਸ ਮੁਜ਼ਾਹਰਾ ਕੀਤਾ ਸੀ। ਐੱਸਡੀਐੱਮ ਅਪਰਨਾ ਐੱਮਬੀ ਨੇ ਹੱਡਾ-ਰੋੜੀ ਵਾਲੀ ਜਗ੍ਹਾ ਦਾ ਨਿਰੀਖਣ ਕਰਦਿਆਂ ਸਬੰਧਿਤ ਠੇਕੇਦਾਰ ਨੂੰ 16 ਅਗਸਤ ਤੱਕ ਹੱਡਾ-ਰੋੜੀ ਚੁੱਕਣ ਦੇ ਆਦੇਸ਼ ਦਿੱਤੇ ਸਨ। ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਹੱਡਾਰੋੜੀ ਚੁਕਾਓ-ਪਰਿਵਾਰ ਬਚਾਓ ਕਮੇਟੀ ਵੱਲੋਂ ਪੀਜੀਆਰਐੱਸ ਪੋਰਟਲ ’ਤੇ ਕੀਤੀ ਸ਼ਿਕਾਇਤ ਦੇ ਹਵਾਲੇ ਨਾਲ ਪੰਜਾਬ ਸ਼ਿਕਾਇਤ ਨਿਵਾਰਨ ਪੋਰਟਲ ਚੰਡੀਗੜ੍ਹ ਨੂੰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮੌਕਾ ਦੇਖਣ ਉਪਰੰਤ ਹੱਡਾ-ਰੋੜੀ ਚੁਕਵਾ ਕੇ ਜਗ੍ਹਾ ਦੀ ਸਫ਼ਾਈ ਕਰਵਾ ਦੇਣ ਦੇ ਦਾਅਵੇ ਨਾਲ ਸ਼ਿਕਾਇਤ ਦਫ਼ਤਰ ਦਾਖ਼ਲ ਕਰਨ ਲਈ 16 ਅਗਸਤ ਨੂੰ ਪੱਤਰ ਲਿਖਿਆ ਗਿਆ ਪਰ ਹੱਡਾਰੋੜੀ ਦੀ ਜਗ੍ਹਾ ਅਜੇ ਤੱਕ ਖਾਲੀ ਨਹੀਂ ਕੀਤੀ ਗਈ। ਮੁਹੱਲਾ ਵਾਸੀਆਂ ਨੇ ਮਾਮਲਾ ਮੁੜ ਕਾਰਜਸਾਧਕ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ ਹੈ। ਨਗਰ ਕੌਂਸਲ ਦੀ ਪ੍ਰਧਾਨ ਨਸਰੀਨ ਅਸ਼ਰਫ਼ ਅਬਦੁੱਲਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ, ਉਹ ਪੜਤਾਲ ਕਰਵਾਉਣਗੇ।

Advertisement

Advertisement
Advertisement