11 ਲੱਖ ਭਾਰਤੀ ਬੱਚਿਆਂ ਦੇ ਖਸਰੇ ਦੀ ਖੁਰਾਕ ਤੋਂ ਖੁੰਝਣ ਦਾ ਦਾਅਵਾ ਝੂਠਾ: ਸਿਹਤ ਮੰਤਰਾਲਾ
08:56 AM Nov 19, 2023 IST
Advertisement
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਇੱਥੇ ਕਿਹਾ ਕਿ ਮੀਡੀਆ ਰਿਪੋਰਟਾਂ ਦਾ ਪਿਛਲੇ ਸਾਲ 2022 ਵਿੱਚ ਅੰਦਾਜ਼ਨ 11 ਲੱਖ ਭਾਰਤੀ ਬੱਚਿਆਂ ਦਾ ਖਸਰੇ ਦੀ ਪਹਿਲੀ ਵੈਕਸੀਨ ਤੋਂ ਖੁੰਝਣ ਦਾ ਦਾਅਵਾ ‘ਗਲਤ ਅਤੇ ਬੇਬੁਨਿਆਦ’ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਅਤੇ ਯੂਐੱਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਕੁਝ ਮੀਡੀਆ ਰਿਪੋਰਟਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਅੰਦਾਜ਼ਨ 11 ਲੱਖ ਬੱਚੇ 2022 ਵਿੱਚ ਆਪਣੀ ਪਹਿਲੀ ਖਸਰੇ ਦੀ ਵੈਕਸੀਨ ਦੀ ਖੁਰਾਕ ਤੋਂ ਖੁੰਝ ਗਏ। ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਹ ਰਿਪੋਰਟਾਂ ਤੱਥਾਂ ’ਤੇ ਆਧਾਰਿਤ ਨਹੀਂ ਹਨ ਅਤੇ ਅਸਲ ਤਸਵੀਰ ਪੇਸ਼ ਨਹੀਂ ਕਰਦੀਆਂ ਹਨ।’’ -ਪੀਟੀਆਈ
Advertisement
Advertisement
Advertisement