For the best experience, open
https://m.punjabitribuneonline.com
on your mobile browser.
Advertisement

ਸਿਵਲ ਸਰਜਨ ਤੇ ਸੀਨੀਅਰ ਸਹਾਇਕ ਮੁਅੱਤਲ

11:08 AM Sep 18, 2024 IST
ਸਿਵਲ ਸਰਜਨ ਤੇ ਸੀਨੀਅਰ ਸਹਾਇਕ ਮੁਅੱਤਲ
Advertisement

ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 17 ਸਤੰਬਰ
ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਵੱਲੋਂ ਸਿਵਲ ਸਰਜਨ ਬਰਨਾਲਾ ਤੇ ਸੀਨੀਅਰ ਸਹਾਇਕ ਨੂੰ ਸ਼ਿਕਾਇਤ ਦੇ ਆਧਾਰ ’ਤੇ ਤੁਰੰਤ ਮੁਅੱਤਲ ਕਰ ਦਿੱਤਾ ਹੈ ਅਤੇ ਦੋਵੇਂ ਮੁਲਾਜ਼ਮਾਂ ਦਾ ਹੈੱਡਕੁਆਰਟਰ ਦਫ਼ਤਰ ਚੰਡੀਗੜ੍ਹ ਕੀਤਾ ਗਿਆ ਹੈ। ਉਧਰ ਰੋਜ਼ਾਨਾ ਵਾਂਗ ਅੱਜ ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਆਪਣੇ ਦਫ਼ਤਰ ’ਚ ਬੈਠੇ ਕੰਮ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦੇ ਅਧੀਨ ਆਉਂਦੇ ਹਸਪਤਾਲਾਂ ’ਚ ਕੰਮ ਕਰਦੇ ਕੁਝ ਡਾਕਟਰਾਂ ਤੇ ਸਿਹਤ ਕਾਮਿਆਂ ਨੇ ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਅਤੇ ਸੀਨੀਅਰ ਸਹਾਇਕ ਅਸ਼ਵਨੀ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਸ਼ਿਕਾਇਤ ਕੀਤੀ ਸੀ। ਡਾਇਰੈਕਟਰ ਡਾ. ਅਨਿਲ ਗੋਇਲ ਨੇ ਪੜਤਾਲ ਦੌਰਾਨ ਦੋਵੇਂ ਮੁਲਾਜ਼ਮਾਂ ਨੂੰ ਦੋਸ਼ੀ ਮੰਨਦਿਆਂ ਤੁਰੰਤ ਮੁਅੱਤਲ ਕਰਨ ਦਾ ਪੱਤਰ ਜਾਰੀ ਕਰ ਦਿੱਤਾ। ਡਾ. ਹਰਿੰਦਰ ਸ਼ਰਮਾ ਦੀ ਮੁਅੱਤਲੀ ਦੌਰਾਨ ਸਿਵਲ ਸਰਜਨ ਬਰਨਾਲਾ ਦਾ ਵਾਧੂ ਚਾਰਜ ਡਾ. ਜਸਪ੍ਰੀਤ ਸਿੰਘ ਨੂੰ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਨੇ ਕਿਹਾ ਕਿ ਉਸ ਨੂੰ ਹਾਲੇ ਤੱਕ ਮੁਅੱਤਲੀ ਵਾਲਾ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ।

Advertisement

Advertisement
Advertisement
Author Image

Advertisement