For the best experience, open
https://m.punjabitribuneonline.com
on your mobile browser.
Advertisement

ਸਿਵਲ ਡਿਫੈਂਸ ਦੇ ਮਾਰਸ਼ਲਾਂ ਨੇ ‘ਆਪ’ ਦਫ਼ਤਰ ਘੇਰਿਆ

08:37 AM Jan 30, 2024 IST
ਸਿਵਲ ਡਿਫੈਂਸ ਦੇ ਮਾਰਸ਼ਲਾਂ ਨੇ ‘ਆਪ’ ਦਫ਼ਤਰ ਘੇਰਿਆ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਸਿਵਲ ਡਿਫੈਂਸ ਦੇ ਸੈਂਕੜੇ ਵਾਲੰਟੀਅਰਾਂ ਨੇ ਅੱਜ ਕੇਂਦਰੀ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਵੱਲੋਂ ਪਿਛਲੇ ਸਾਲ ਉਨ੍ਹਾਂ ਦੀਆਂ ਸੇਵਾਵਾਂ ਨੂੰ ਖਤਮ ਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੀ ਨੌਕਰੀ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਅੱਗੇ ਧਰਨਾ ਦਿੱਤਾ। ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਪਿਛਲੇ ਸਾਲ ਅਕਤੂਬਰ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਰੇ ਸਿਵਲ ਡਿਫੈਂਸ ਵਾਲੰਟੀਅਰਾਂ ਦੀਆਂ ਸੇਵਾਵਾਂ ਪਹਿਲੀ ਨਵੰਬਰ 2023 ਤੋਂ ਖਤਮ ਕਰਨ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਸੀ। ਸਿਵਲ ਡਿਫੈਂਸ ਵੰਲਟੀਅਰਾਂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਉਨ੍ਹਾਂ ਨੂੰ ਨੌਕਰੀਆਂ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਸੀ ਜਿਸ ਕਾਰਨ ਉਹ ਫਿਰ ਬੇਰੁਜ਼ਗਾਰੀ ਦੀ ਦਲਦਲ ਵਿੱਚ ਧਸ ਗਏ ਹਨ। ਜ਼ਿਕਰਯੋਗ ਹੈ ਕਿ ਸਿਵਲ ਡਿਫੈਂਸ ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਤੇ ਬੱਸਾਂ ਵਿੱਚ ਔਰਤ ਸਵਾਰੀਆਂ ਦੀ ਸੁਰੱਖਿਆ ਲਈ ਕਾਇਮ ਕੀਤਾ ਸੀ। ਇਨ੍ਹਾਂ ਦੀ ਭਰਤੀ ਠੇਕੇ ਆਧਾਰਿਤ ਕੀਤੀ ਗਈ ਸੀ ਪਰ ਪੱਕੇ ਕਰਨ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਸੀ। ਉਹ ਬੀਤੇ ਸਾਲ ਤੋਂ ਬਰਖਾਸਤਗੀ ਦੇ ਖ਼ਿਲਾਫ਼ ਵਿਰੋਧ ਕਰ ਰਹੇ ਹਨ ਪਰ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਦੀ ਮੁੱਖ ਮੰਗ ਸਿਵਲ ਡਿਫੈਂਸ ਦੀ ਬਹਾਲੀ ਦੀ ਹੈ। ਪਾਰਟੀ ਦਫ਼ਤਰ ਦੇ ਬਾਹਰ ਸਿਵਲ ਡਿਫੈਂਸ ਦੇ ਬਰਖ਼ਾਸਤ ਲੋਕਾਂ ਨੇ ‘ਤਾਨਾਸ਼ਾਹੀ ਨਹੀਂ ਚਲੇਗੀ’, ‘ਆਪ ਸਰਕਾਰ ਹੋਸ਼ ਮੇਂ ਆਓ’ ਵਰਗੇ ਨਾਅਰੇ ਲਾਏ ਗਏ। ਜਿਉਂ ਹੀ ਉਹ ਆਮ ਆਦਮੀ ਪਾਰਟੀ ਦੇ ਦਫ਼ਤਰ ਵੱਲ ਅੱਗੇ ਵਧਣ ਲੱਗੇ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਡੱਕ ਲਿਆ ਤੇ ਲਾਈਆਂ ਗਈਆਂ ਰੋਕਾਂ ਨੂੰ ਟੱਪਣ ਨਹੀਂ ਦਿੱਤਾ।

Advertisement

Advertisement
Author Image

joginder kumar

View all posts

Advertisement
Advertisement
×