ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਖਨਾ ਝੀਲ ’ਤੇ ਸ਼ਹਿਰ ਦਾ ਪਹਿਲਾ ਸਿੰਥੈਟਿਕ ਜੌਗਿੰਗ ਟਰੈਕ ਤਿਆਰ

06:18 PM Jun 23, 2023 IST

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 12 ਜੂਨ

ਚੰਡੀਗੜ੍ਹ ‘ਚ ਪਹਿਲਾ ਸਿੰਥੈਟਿਕ ਜੌਗਿੰਗ ਟਰੈਕ ਸੁਖਨਾ ਝੀਲ ‘ਤੇ ਬਣਾਇਆ ਗਿਆ ਹੈ। ਇਸ ਟਰੈਕ ਦਾ ਉਦਘਾਟਨ ਅੱਜ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਕੀਤਾ।

Advertisement

ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਧਰਮਪਾਲ ਨੇ ਕਿਹਾ ਕਿ ਸੁਖਨਾ ਝੀਲ ‘ਤੇ ਬਣਾਇਆ ਗਿਆ ਇਹ ਸਿੰਥੈਟਿਕ ਜੌਗਿੰਗ ਟਰੈਕ ਸ਼ਹਿਰ ਦੇ ਨੌਜਵਾਨਾਂ ਨੂੰ ਤੰਦਰੁਸਤ ਰੱਖਣ ‘ਚ ਕਾਰਗਰ ਸਾਬਿਤ ਹੋਵੇਗੀ। ਇਹ 1800 ਮੀਟਰ ਲੰਬਾ ਸ਼ਹਿਰ ਦਾ ਪਹਿਲਾ ਸਿੰਥੈਟਿਕ ਜੌਗਿੰਗ ਟਰੈਕ ਹੈ, ਜਿਸ ਨੂੰ ਅਤਿ-ਆਧੁਨਿਕ ਸਮੱਗਰੀ ਤੇ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੰਥੈਟਿਕ ਟਰੈਕ ਦੌੜ ਲਗਾਉਣ ਵਾਲੇ ਨੌਜਵਾਨਾਂ ਦੀ ਰਫ਼ਤਾਰ ਨੂੰ ਵਧਾਏਗਾ ਅਤੇ ਡਿੱਗਣ ‘ਤੇ ਸੱਟ ਵੀ ਘੱਟ ਲੱਗੇਗੀ। ਇਸ ਟਰੈਕ ਦੇ ਨਾਲ-ਨਾਲ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਇਕੱਠਾ ਹੋਣ ਵਾਲੇ ਪਾਣੀ ਨੂੰ ਸੁਖਨਾ ਝੀਲ ਵਿੱਚ ਪਾਇਆ ਜਾਵੇਗਾ। ਇਸ ਨਾਲ ਸੁਖਨਾ ਝੀਲ ‘ਚ ਸਾਫ ਪਾਣੀ ਪਾਇਆ ਜਾ ਸਕੇਗਾ।

ਇਸ ਮੌਕੇ ਯੂਟੀ ਦੇ ਇੰਜਨੀਅਰਿੰਗ ਵਿਭਾਗ ਦੇ ਸਕੱਤਰ ਡਾ. ਵਿਜੈ ਐੱਨ ਜ਼ਾਦੇ, ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ, ਚੀਫ਼ ਇੰਜਨੀਅਰ ਸੀ.ਬੀ. ਓਝਾ, ਚੀਫ਼ ਆਰਕੀਟੈਕਟ ਕਪਿਲ ਸੇਤੀਆ ਸਣੇ ਯੂਟੀ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Advertisement