For the best experience, open
https://m.punjabitribuneonline.com
on your mobile browser.
Advertisement

ਸਿਟੀ ਬਿਊਟੀਫੁਲ ਨੇ ਕੌਮੀ ਪੁਰਸਕਾਰ ਜਿੱਤਿਆ

08:53 AM Aug 04, 2023 IST
ਸਿਟੀ ਬਿਊਟੀਫੁਲ ਨੇ ਕੌਮੀ ਪੁਰਸਕਾਰ ਜਿੱਤਿਆ
ਪੁਰਸਕਾਰ ਹਾਸਲ ਕਰਦੇ ਹੋਏ ਪੀਜੀਆਈ ਦੇ ਪ੍ਰੋ. ਵਿਪਿਨ ਕੌਸ਼ਲ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 3 ਅਗਸਤ
ਪੀਜੀਆਈਐੱਮਈਆਰ ਚੰਡੀਗੜ੍ਹ ਨੇ ਮ੍ਰਿਤਕ ਲੋਕਾਂ ਦੇ ਅੰਗ ਦਾਨ ਨੂੰ ਉਤਸ਼ਾਹਿਤ ਕਰ ਕੇ ਦੇਸ਼ ਭਰ ’ਚੋਂ ਸਿਟੀ ਬਿਊਟੀਫੁਲ ਚੰਡੀਗੜ੍ਹ ਲਈ ਕੌਮੀ ਪੁਰਸਕਾਰ ਜਿੱਤ ਕੇ ਮੁੜ ਨਾਮਣਾ ਖੱਟਿਆ ਹੈ। ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਨੋਟੋ) ਵੱਲੋਂ ਅੱਜ ਨਵੀਂ ਦਿੱਲੀ ਦੇ ਮਾਨੇਕਸ਼ਾ ਹਾਲ ਵਿੱਚ 13ਵੇਂ ਭਾਰਤੀ ਅੰਗ ਦਾਨ ਦਿਵਸ ਨੂੰ ਮਨਾਉਣ ਲਈ ਰੱਖੇ ਸਮਾਗਮ ਦੌਰਾਨ ਚੰਡੀਗੜ੍ਹ ਸ਼ਹਿਰ ਨੂੰ ਇਸ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪੀਜੀਆਈ ਚੰਡੀਗੜ੍ਹ ਨੇ ਇੱਕ ਹੋਰ ਮੀਲ ਪੱਥਰ ਸਾਬਤ ਕਰਦੇ ਹੋਏ ਰੀਨਲ ਟਰਾਂਸਪਲਾਂਟ ਸਰਜਰੀ ਵਿਭਾਗ ਪੀਜੀਆਈਐੱਮਈਆਰ ਦੇ ਡਾ. ਅਸ਼ੀਸ਼ ਸ਼ਰਮਾ ਨੂੰ ‘ਐਕਮਪਲਰੀ ਪਰਫਾਰਮੈਂਸ ਇਨ ਟਰਾਂਸਪਲਾਂਟ ਸਰਜਰੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਚੰਡੀਗੜ੍ਹ ਲਈ ਰਾਸ਼ਟਰੀ ਪੁਰਸਕਾਰ ਪੀਜੀਆਈ ਦੇ ਮੈਡੀਕਲ ਸੁਪਰਡੈਂਟ ਵਿਪਿਨ ਕੌਸ਼ਲ ਨੇ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਹ ਪੰਜਵੀਂ ਵਾਰ ਹੈ, ਜਦੋਂ ਪੀਜੀਆਈਐੱਮਈਆਰ ਚੰਡੀਗੜ੍ਹ ਨੂੰ ਮ੍ਰਿਤਕ ਅੰਗ ਦਾਨ ਪ੍ਰੋਗਰਾਮ ਵਿੱਚ ਯੋਗਦਾਨ ਲਈ ਕੌਮੀ ਪੁਰਸਕਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੀਜੀਆਈਐੱਮਈਆਰ ਨੇ ਸਾਲ 2015-16, 2016-17, 2018-19, 2019-20 ਲਈ ਮ੍ਰਿਤਕ ਅੰਗ ਦਾਨ ਪ੍ਰੋਗਰਾਮ ਵਿੱਚ ਸਰਵੋਤਮ ਹਸਪਤਾਲ ਸ਼੍ਰੇਣੀ ਵਿੱਚ ਚਾਰ ਕੌਮੀ ਪੁਰਸਕਾਰ ਜਿੱਤੇ ਹਨ। ਇਸ ਸਾਲ ਸਭ ਤੋਂ ਵੱਧ ਮ੍ਰਿਤਕ ਅੰਗ ਦਾਨੀਆਂ ਦੀ ਸਥਾਪਨਾ ਦੇ ਨਾਲ ਯੂਟੀ ਹੋਣ ਦਾ ਪੁਰਸਕਾਰ ਪਹਿਲੀ ਵਾਰ ਜਿੱਤਿਆ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×