ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਕਿਸਤਾਨੀ ਲਾੜੀਆਂ ਦੀ ਨਾਗਰਿਕਤਾ ਦੇ ਮਾਮਲੇ ਲਟਕੇ

10:06 AM Feb 13, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਮਕਬੂਲ ਅਹਿਮਦ
ਕਾਦੀਆਂ, 12 ਫ਼ਰਵਰੀ
ਇਸ ਜ਼ਿਲ੍ਹੇ ਵਿੱਚ ਪਾਕਿਸਤਾਨੀ ਲਾੜੀਆਂ ਜਿਨ੍ਹਾਂ ਨੇ ਆਪਣੀ ਭਾਰਤੀ ਨਾਗਰਿਕਤਾ ਲਈ ਕਈ ਸਾਲਾਂ ਤੋਂ ਦਰਖਾਸਤ ਕੀਤੀ ਹੈ ਅਤੇ ਲੋੜੀਂਦੀ ਕਾਗ਼ਜ਼ਾਂ ਦੀ ਜਾਂਚ ਪੜਤਾਲ ਵੀ ਮੁਕੰਮਲ ਹੋ ਚੁੱਕੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਮਾਮਲੇ ਲਟਕੇ ਹੋਏ ਹਨ। ਭਾਰਤੀ ਨਾਗਰਿਕਤਾ ਲਈ ਡਿਸਟ੍ਰਿਕਟ ਮੈਜਿਸਟਰੇਟ ਗੁਰਦਾਸਪੁਰ ਵਿੱਚ ਦਰਖਾਸਤ ਕਰਨੀ ਪੈਂਦੀ ਹੈ ਜਿਥੇ ਡੀ ਸੀ ਆਫ਼ਿਸ ਸਾਰੇ ਕਾਗ਼ਜ਼ਾਂ ਦੀ ਜਾਂਚ ਪੜਤਾਲ ਕਰਦੇ ਹਨ। ਉਸ ਤੋਂ ਬਾਅਦ ਆਫ਼ਿਸ ਕੇਸ ਬਣਾ ਕੇ ਗ੍ਰਹਿ ਮੰਤਰਾਲੇ (ਪਾਸਪੋਰਟ ਸ਼ਾਖ਼ਾ) ਚੰਡੀਗੜ੍ਹ ਰਾਹੀਂ ਗ੍ਰਹਿ ਮੰਤਰਾਲੇ ਨਵੀਂ ਦਿੱਲੀ ਨੂੰ ਸਿਫ਼ਾਰਿਸ਼ ਨਾਲ ਭੇਜ ਦਿੰਦਾ ਹੈ ਪਰ ਲੋੜੀਂਦੀ ਕਾਰਵਾਈ ਦੇ ਬਾਵਜੂਦ ਕੋਈ ਨਾ ਕੋਈ ਕਮੀ ਕੱਢ ਕੇ ਪ੍ਰਾਰਥੀ ਤੋਂ ਕਾਗ਼ਜ਼ਾਂ ਦੀ ਮੰਗ ਕੀਤੀ ਜਾਂਦੀ ਹੈ। ਭਾਰਤੀ ਨਾਗਰਿਕਤਾ ਦੀ ਚਾਹਵਾਨ ਪਾਕਿਸਤਾਨੀ ਲਾੜੀਆਂ ਲੋੜੀਂਦੇ ਕਾਗ਼ਜ਼ ਜ਼ਿਲ੍ਹਾ ਮੈਜਿਸਟਰੇਟ ਰਾਹੀਂ ਜਮ੍ਹਾ ਕਰਵਾ ਦਿੰਦੀਆਂ ਹਨ ਪਰ ਗ੍ਰਹਿ ਮੰਤਰਾਲੇ ਤੱਕ ਕਾਗ਼ਜ਼ ਨਹੀਂ ਪਹੁੰਚਦੇ ਅਤੇ ਨਾਗਰਿਕਤਾ ਦੇ ਮਾਮਲੇ ਕਈ ਸਾਲਾਂ ਤੱਕ ਲਟਕਦੇ ਰਹਿੰਦੇ ਹਨ। ਧਾਰੀਵਾਲ ਦੀ ਰਹਿਣ ਵਾਲੀ ਸ਼ਮਾਇਲਾ ਸਲੀਮ ਦਾ ਕਹਿਣਾ ਹੈ ਕਿ ਉਸ ਨੇ ਕਈ ਮਹੀਨੇ ਪਹਿਲਾਂ ਭਾਰਤ ਦੀ ਨਾਗਰਿਕਤਾ ਲਈ ਦਰਖਾਸਤ ਦਿੱਤੀ ਸੀ। ਸਾਰੀ ਲੋੜੀਂਦੇ ਕਾਗ਼ਜ਼ਾਤ ਵੀ ਜਮ੍ਹਾ ਕਰਵਾ ਦਿੱਤੇ ਹਨ ਪਰ ਦੋ ਸਾਲ ਬੀਤਣ ਦੇ ਬਾਵਜੂਦ ਉਸ ਦਾ ਮਾਮਲਾ ਲਟਕਿਆ ਹੋਇਆ ਹੈ। ਉਹ ਕਈ ਵਾਰ ਸਬੰਧਿਤ ਵਿਭਾਗ ਨੂੰ ਸੰਪਰਕ ਕਰ ਚੁੱਕੀ ਹੈ ਪਰ ਉਸ ਦੀ ਕੋਈ ਸੁਣ ਨਹੀਂ ਰਿਹਾ। ਉਸ ਦਾ ਕਹਿਣਾ ਹੈ ਕਿ ਭਾਰਤੀ ਨਾਗਰਿਕਤਾ ਨਾ ਮਿਲਣ ਕਾਰਨ ਉਹ ਆਪਣੀ ਮਰਜ਼ੀ ਨਾਲ ਆਪਣੇ ਪੇਕੇ ਵੀ ਨਹੀਂ ਜਾ ਸਕਦੀ। ਵੀਜ਼ਾ ਵਧਾਉਣ, ਪਾਸਪੋਰਟ ਰਿਨਿਊ ਕਰਵਾਉਣ ਵਿੱਚ ਸਮਾਂ ਲੰਘ ਜਾਂਦਾ ਹੈ ਪਰ ਨਾਗਰਿਕਤਾ ਦੀ ਫ਼ਾਈਲ ਜਿੱਥੇ ਹੈ ਉੱਥੇ ਹੀ ਪਈ ਰਹਿੰਦੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦਾ ਵੀ ਦਿਲ ਕਰਦਾ ਹੈ ਉਹ ਭਾਰਤ ਵਿੱਚ ਆਜ਼ਾਦੀ ਨਾਲ ਘੁੰਮ ਸਕਣ ਅਤੇ ਆਪਣੇ ਪੇਕੇ ਜਾ ਸਕਣ ਪਰ ਉਨ੍ਹਾਂ ਦੇ ਅਰਮਾਨਾਂ ਦਾ ਗੱਲਾ ਘੁੱਟ ਦਿੱਤਾ ਗਿਆ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਨਾਰੀ ਸ਼ਕਤੀਕਰਨ ਵਿੱਚ ਵਿਸ਼ਵਾਸ ਤਹਿਤ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇ। ਕਾਦੀਆਂ ਵਿੱਚ ਵੀ ਅਜਿਹੇ ਕਈ ਕੇਸ ਹਨ ਜੋ ਭਾਰਤੀ ਨਾਗਰਿਕਤਾ ਦੀ ਉਡੀਕ ਵਿੱਚ ਹਨ ਪਰ ਕਈ ਕਈ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲ ਰਹੀ।

Advertisement

ਪਾਕਿਸਤਾਨੀ ਲਾੜੀਆਂ ਦੀਆਂ ਫਾਈਲਾਂ ਅੱਗੇ ਭੇਜੀਆਂ: ਡੀਸੀ

ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਪਾਕਿਸਤਾਨੀ ਲਾੜੀਆਂ ਦੀਆਂ ਫਾਈਲਾਂ ਕਲੀਅਰ ਕਰ ਦਿੱਤੀਆਂ ਹਨ ਪਰ ਜੇ ਫੇਰ ਵੀ ਕੋਈ ਫਾਈਲ ਰਹਿ ਗਈ ਹੋਵੇ ਤਾਂ ਉਹ ਭਲਕੇ ਜਾਂਚ ਕਰ ਕੇ ਉਸ ਦੇ ਕਾਗਜ਼ ਪੱਤਰ ਅੱਗੇ ਭੇਜ ਦੇਣਗੇ।

Advertisement
Advertisement
Advertisement