ਜੈਪੁਰ ਹਵਾਈ ਅੱਡੇ ’ਤੇ ਤਾਇਨਾਤ ਸੀਆਈਐੱਸਐੱਫ ਨੂੰ ਧਮਕੀ ਭਰੀ ਈਮੇਲ ਮਿਲੀ, ਸੁਰੱਖਿਆ ਵਧਾਈ
10:46 PM Oct 04, 2024 IST
Advertisement
ਜੈਪੁਰ, 4 ਅਕਤੂਬਰ
ਜੈਪੁਰ ਹਵਾਈ ਅੱਡੇ ’ਤੇ ਤਾਇਨਾਤ ਨੀਮ ਫੌਜੀ ਬਲ ਸੀਆਈਐੱਸਐੱਫ ਨੂੰ ਅੱਜ ਦੁਪਹਿਰ ਵੇਲੇ ਇਕ ਧਮਕੀ ਭਰਪੂਰ ਈਮੇਲ ਮਿਲੀ। ਸ਼ਹਿਰ ਦੇ ਦੋ ਹੋਟਲਾਂ ਨੂੰ ਵੀ ਬੰਬ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਹਵਾਈ ਅੱਡੇ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਡੀਸੀਪੀ ਪੂਰਬੀ ਤੇਜਸਵਨੀ ਗੌਤਮ ਨੇ ਦੱਸਿਆ ਕਿ ਧਮਕੀਆਂ ਮਿਲਣ ਤੋਂ ਬਾਅਦ ਡੂੰਘਾਈ ਨਾਲ ਚੈਕਿੰਗ ਕੀਤੀ ਗਈ ਪਰ ਕੁਝ ਸ਼ੱਕੀ ਨਹੀਂ ਮਿਲਿਆ। -ਪੀਟੀਆਈ
Advertisement
Advertisement
Advertisement