ਸੂਰਤ, 4 ਜਨਵਰੀਇਥੇ ਸੂਰਤ ਕੌਮਾਂਤਰੀ ਹਵਾਈ ਅੱਡੇ ’ਤੇ ਸੀਆਈਐੱਸਐੱਫ ਜਵਾਨ ਨੇ ਆਪਣੇ ਹੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉੁਸ ਨੂੰ ਫੌਰੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਸੀਆਈਐੱੱਸਐੱਫ ਜਵਾਨ ਦੀ ਪਛਾਣ ਕਿਸ਼ਨ ਸਿੰਘ (32) ਵਜੋਂ ਹੋਈ ਹੈ ਤੇ ਉਸ ਨੇ ਬਾਅਦ ਦੁਪਹਿਰ 2:10 ਵਜੇ ਦੇ ਕਰੀਬ ਪਖਾਨੇ ਵਿਚ ਜਾ ਕੇ ਖੁ਼ਦ ਨੂੰ ਗੋਲੀ ਮਾਰ ਲਈ। ਦੁਮਾਸ ਪੁਲੀਸ ਥਾਣੇ ਦੇ ਇੰਸਪੈਕਟਰ ਐੱਨਵੀ ਭਾਰਵਦ ਨੇ ਕਿਹਾ ਕਿ ਸਿੰਘ ਜੈਪੁਰ ਦਾ ਰਹਿਣਾ ਵਾਲਾ ਹੈ ਤੇ ਉਹ ਸੂਰਤ ਹਵਾਈ ਅੱਡੇ ਉੱਤੇ ਤਾਇਨਾਤ ਸੀ। ਜਵਾਨ ਨੇ ਆਪਣੇ ਪੇਟ ਵਿਚ ਗੋਲੀ ਮਾਰੀ। ਅਧਿਕਾਰੀ ਨੇ ਕਿਹਾ ਕਿ ਜਵਾਨ ਵੱਲੋਂ ਚੁੱਕੇ ਇਸ ਘਾਤਕ ਕਦਮ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਤੇ ਜਾਂਚ ਜਾਰੀ ਹੈ। -ਪੀਟੀਆਈ