For the best experience, open
https://m.punjabitribuneonline.com
on your mobile browser.
Advertisement

ਸੀਆਈਐੱਸਐੱਫ ਦੇ ਮੁਲਾਜ਼ਮ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

10:33 AM Apr 05, 2024 IST
ਸੀਆਈਐੱਸਐੱਫ ਦੇ ਮੁਲਾਜ਼ਮ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਪਰੈਲ
ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਇੱਕ ਕਾਂਸਟੇਬਲ ਨੇ ਅੱਜ ਸਵੇਰੇ ਨਾਗਲੋਈ ਮੈਟਰੋ ਸਟੇਸ਼ਨ ’ਤੇ ਖੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਮੱਥੇ ’ਤੇ ਬੰਦੂਕ ਦੀ ਗੋਲੀ ਦੇ ਜ਼ਖ਼ਮ ਦਾ ਨਿਸ਼ਾਨ ਪਾਇਆ ਗਿਆ। ਮ੍ਰਿਤਕ ਦੀ ਪਛਾਣ ਸ਼ਾਹਰੇ ਕਿਸ਼ੋਰ ਵਜੋਂ ਹੋਈ ਹੈ, ਜੋ 2014 ’ਚ ਸੀਆਈਐੱਸਐੱਫ ਵਿੱਚ ਕਾਂਸਟੇਬਲ (ਜੀਡੀ) ਵਜੋਂ ਭਰਤੀ ਹੋਇਆ ਸੀ ਤੇ ਜਨਵਰੀ 2022 ਤੋਂ ਦਿੱਲੀ ਵਿੱਚ ਤਾਇਨਾਤ ਸੀ। ਉਸ ਦੀ ਲਾਸ਼ ਮੈਟਰੋ ਸਟੇਸ਼ਨ ’ਤੇ ਸਥਾਪਤ ਬੈਗੇਜ ਸਕੈਨਿੰਗ ਮਸ਼ੀਨ ਦੇ ਨੇੜੇ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਨੰਗਲੋਈ ਮੈਟਰੋ ਪੁਲੀਸ ਸਟੇਸ਼ਨ ਨੂੰ ਸਵੇਰੇ ਕਰੀਬ ਸੱਤ ਵਜੇ ਘਟਨਾ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪਹੁੰਚੀ, ਜਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਨਰੇਲਾ ਦੇ ਸਰਕਾਰੀ ਕੁਆਰਟਰਾਂ ਵਿੱਚ ਰਹਿਣ ਵਾਲੇ ਕਾਂਸਟੇਬਲ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×