ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਆਈਐੱਸਸੀਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ

05:57 AM May 07, 2024 IST
ਨਤੀਜਾ ਆਉਣ ਮਗਰੋਂ ਪਟਿਆਲਾ ’ਚ ਖੁਸ਼ੀ ਦੇ ਰੌਂਅ ’ਚ ਵਿਦਿਆਰਥਣਾਂ। -ਫੋਟੋ: ਰਾਜੇਸ਼ ਸੱਚਰ

* ਇਸ ਸਾਲ ਤੋਂ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਐਲਾਨ

Advertisement

ਨਵੀਂ ਦਿੱਲੀ, 6 ਮਈ
ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀਆਈਐੱਸਸੀਈ) ਨੇ ਅੱਜ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜਿਆਂ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੇ ਮੁੜ ਬਾਜ਼ੀ ਮਾਰੀ ਹੈ। ਬੋਰਡ ਨੇ ਇਸ ਸਾਲ ਤੋਂ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਵਿਦਿਆਰਥੀਆਂ ਦਰਮਿਆਨ ਮਾੜੀ ਮੁਕਾਬਲੇਬਾਜ਼ੀ ਨੂੰ ਟਾਲਿਆ ਜਾ ਸਕੇ। ਦਸਵੀਂ ਤੇ ਬਾਰ੍ਹਵੀਂ ਜਮਾਤ ਲਈ ਪਾਸ ਫੀਸਦ ਕ੍ਰਮਵਾਰ 99.47 ਫੀਸਦ ਤੇ 98.19 ਫੀਸਦ ਰਹੀ ਜਦੋਂਕਿ ਪਿਛਲੇ ਸਾਲ ਇਹ ਅੰਕੜਾ ਕ੍ਰਮਵਾਰ 98.94 ਤੇ 96.93 ਫੀਸਦ ਸੀ। ਸੀਆਈਐੱਸਸੀਈ ਦੇ ਮੁੱਖ ਕਾਰਜਕਾਰੀ ਤੇ ਸਕੱਤਰ ਜੋਸੇਫ਼ ਇਮੈਨੂਅਲ ਨੇ ਕਿਹਾ, ‘‘ਦਸਵੀਂ ਜਮਾਤ ਵਿਚ ਮੁੰਡਿਆਂ ਦੀ ਪਾਸ ਫੀਸਦ 99.31 ਫੀਸਦ ਜਦੋਂਕਿ ਕੁੜੀਆਂ ਦੀ 99.65 ਫੀਸਦ ਹੈ।

ਲੁਧਿਆਣਾ ਦਾ ਰਿਆਂਸ਼ ਗੁਪਤਾ 10ਵੀਂ ’ਚੋਂ 99.6 ਫੀਸਦ ਨੰਬਰ ਲੈਣ ਮਗਰੋਂ ਆਪਣੇ ਮਾਤਾ-ਪਿਤਾ ਨਾਲ ਖ਼ੁਸ਼ੀ ਦੇ ਰੌਂਅ ਵਿੱਚ। -ਫੋਟੋ: ਹਿਮਾਂਸ਼ੂ ਮਹਾਜਨ

ਇਸੇ ਤਰ੍ਹਾਂ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 97.53 ਫੀਸਦ ਤੇ ਲੜਕੀਆਂ ਦੀ 98.92 ਫੀਸਦ ਰਹੀ।’’ ਉਨ੍ਹਾਂ ਕਿਹਾ, ‘‘ਇਸ ਸਾਲ ਤੋਂ ਅਸੀਂ ਬੋਰਡ ਪ੍ਰੀਖਿਆਵਾਂ ਲਈ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਪੇਸ਼ਕਦਮੀ ਦਾ ਮੁੱਖ ਮੰਤਵ ਵਿਦਿਆਰਥੀਆਂ ਦਰਮਿਆਨ ਮਾੜੇ ਮੁਕਾਬਲੇ ਦੀ ਭਾਵਨਾ ਨੂੰ ਟਾਲਣਾ ਹੈ।’’ ਸੀਬੀਐੱਸਈ ਨੇ ਪਿਛਲੇ ਸਾਲ ਤੋਂ 10ਵੀਂ ਤੇ 12ਵੀਂ ਦੀਆਂ ਬੋਰਡ ਜਮਾਤਾਂ ਲਈ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਐਲਾਨ ਕੀਤਾ ਸੀ। ਕਰੋਨਾ ਮਹਾਮਾਰੀ ਦੌਰਾਨ ਸਕੂਲ ਬੰਦ ਹੋਣ ਕਰਕੇ ਬੋਰਡ ਪ੍ਰੀਖਿਆਵਾਂ ਨਹੀਂ ਹੋਈਆਂ ਸਨ ਤੇ ਵਿਦਿਆਰਥੀਆਂ ਨੂੰ ਬਦਲਵੀਂ ਮੁਲਾਂਕਣ ਵਿਧੀ ਜ਼ਰੀਏ ਨੰਬਰ ਦਿੱਤੇ ਗਏ ਸਨ ਤੇ ਉਦੋਂ ਸੀਬੀਐੱਸਈ ਤੇ ਸੀਆਈਐੱਸਸੀਈ ਨੇ ਕੋਈ ਵੀ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਸੀ। ਹਾਲਾਂਕਿ ਨਿਯਮਤ ਸਕੂਲ ਖੁੱਲ੍ਹਣ ਮਗਰੋਂ ਇਹ ਅਮਲ ਮੁੜ ਸ਼ੁਰੂ ਹੋ ਗਿਆ ਸੀ। ਦਸਵੀਂ ਦੀ ਪ੍ਰੀਖਿਆ ਵਿਚ 100 ਫੀਸਦ ਦੀ ਪਾਸ ਪ੍ਰਤੀਸ਼ੱਤਤਾ ਨਾਲ ਵਿਦੇਸ਼ ਵਿਚ ਇੰਡੋਨੇਸ਼ੀਆ, ਸਿੰਗਾਪੁਰ ਤੇ ਦੁਬਈ ਦੇ ਸਕੂਲਾਂ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ। ਇਸੇ ਤਰ੍ਹਾਂ ਬਾਰ੍ਹਵੀਂ ਵਿਚ ਸਿੰਗਾਪੁਰ ਤੇ ਦੁਬਈ ਦੇ ਸਕੂਲਾਂ ਦੀ ਚੜ੍ਹਤ ਰਹੀ। ਦਸਵੀਂ ਲਈ ਆਈਸੀਐੇੱਸਈ ਪ੍ਰੀਖਿਆ 60 ਲਿਖਤੀ ਵਿਸ਼ਿਆਂ ਵਿਚ ਲਈ ਗਈ ਸੀ, ਜਿਸ ਵਿਚੋਂ 20 ਭਾਰਤੀ ਭਾਸ਼ਾਵਾਂ, 13 ਵਿਦੇਸ਼ੀ ਤੇ ਇਕ ਕਲਾਸੀਕਲ ਭਾਸ਼ਾ ਸੀ। ਆਈਸੀਐੱਸਈ ਪ੍ਰੀਖਿਆਵਾਂ 21 ਫਰਵਰੀ ਨੂੰ ਸ਼ੁਰੂ ਹੋ ਕੇ 28 ਮਾਰਚ ਨੂੰ ਸਮਾਪਤ ਹੋਈਆਂ ਸਨ। ਆਈਐੱਸਸੀ ਪ੍ਰੀਖਿਆ (12ਵੀਂ ਜਮਾਤ) 47 ਲਿਖਤੀ ਵਿਸ਼ਿਆਂ ਵਿਚ ਹੋਈ ਸੀ, ਜਿਨ੍ਹਾਂ ਵਿਚੋਂ 12 ਭਾਰਤੀ ਭਾਸ਼ਾਵਾਂ, 4 ਵਿਦੇਸ਼ੀ ਤੇ ਦੋ ਕਲਾਸੀਕਲ ਭਾਸ਼ਾਵਾਂ ਸਨ। -ਪੀਟੀਆਈ

Advertisement

Advertisement
Advertisement