ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੰਚ ਚੈਂਪੀਅਨਸ਼ਿਪ: ਬੋਪੰਨਾ-ਐਬਡੇਨ ਦੀ ਜੋੜੀ ਕੁਆਰਟਰ ਫਾਈਨਲ ’ਚ ਹਾਰੀ

07:37 AM Jun 22, 2024 IST

ਲੰਡਨ, 21 ਜੂਨ
ਉੱਚ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਮੈਥਿਊ ਐਬਡੇਨ ਦੀ ਜੋੜੀ ਨੂੰ ਅੱਜ ਇੱਥੇ ਸਿੰਚ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਰੂਸ ਤੇ ਅਮਰੀਕਾ ਦੇ ਕੈਰੇਨ ਖਾਚਾਨੋਵ ਤੇ ਟੇਲਰ ਫਰਿਟਜ਼ ਦੀ ਜੋੜੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੈਨਿਸ ਟੂਰਨਾਮੈਂਟ ’ਚ ਅੱਠਵਾਂ ਦਰਜਾ ਹਾਸਲ ਖਾਚਾਨੋਵ ਤੇ ਫਰਿਟਜ਼ ਦੀ ਜੋੜੀ ਨੇ ਭਾਰਤ-ਆਸਟਰੇਲੀਆ ਦੇ ਬੋਪੰਨਾ ਤੇ ਐਬਡੇਨ ਦੀ ਜੋੜੀ ਨੂੰ 7-6 (1), 7-6 (3) ਨਾਲ ਮਾਤ ਦਿੱਤੀ। ਖਾਚਾਨੋਵ ਤੇ ਫਰਿਟਜ਼ ਦੀ ਜੋੜੀ ਨੇ ਮੈਚ ਦੌਰਾਨ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ। ਬੋਪੰਨਾ ਤੇ ਐਬਡੇਨ ਦੀ ਜੋੜੀ ਨੇ ਬੁੱਧਵਾਰ ਨੂੰ ਆਸਟਰੀਆ ਦੇ ਅਲੈਗਜ਼ੈਂਡਰ ਐਰਲੇਰ ਤੇ ਲੁਕਾਸ ਮੀਡਲਰ ਦੀ ਜੋੜੀ ਨੂੰ 6-4, 6-4 ਨਾਲ ਹਰਾ ਕੇ ਇਸ ਏਟੀਪੀ 500 ਗਰਾਸ ਕੋਰਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ। -ਪੀਟੀਆਈ

Advertisement

Advertisement
Advertisement