For the best experience, open
https://m.punjabitribuneonline.com
on your mobile browser.
Advertisement

ਹਵਾਈ ਅੱਡੇ ’ਤੇ ਪੰਜ ਯਾਤਰੀਆਂ ਕੋਲੋਂ 35 ਲੱਖ ਦੀਆਂ ਸਿਗਰਟਾਂ ਬਰਾਮਦ

11:20 AM May 12, 2024 IST
ਹਵਾਈ ਅੱਡੇ ’ਤੇ ਪੰਜ ਯਾਤਰੀਆਂ ਕੋਲੋਂ 35 ਲੱਖ ਦੀਆਂ ਸਿਗਰਟਾਂ ਬਰਾਮਦ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 11 ਮਈ
ਕਸਟਮ ਵਿਭਾਗ ਨੇ ਕੁਆਲਾਲੰਪੁਰ ਤੋਂ ਸਥਾਨਕ ਹਵਾਈ ਅੱਡੇ ’ਤੇ ਪੁੱਜੇ ਪੰਜ ਯਾਤਰੂਆਂ ਕੋਲੋਂ ਲਗਭਗ 35 ਲੱਖ ਰੁਪਏ ਮੁੱਲ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ। ਜਿਨ੍ਹਾਂ ਨੂੰ ਕਸਟਮ ਐਕਟ ਤਹਿਤ ਜਬਤ ਕਰ ਲਿਆ ਗਿਆ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ੀ ਸਿਗਰਟਾਂ ਦੀ ਤਸਕਰੀ ਕੀਤੀ ਜਾ ਰਹੀ ਸੀ। ਕਸਟਮ ਵਿਭਾਗ ਨੇ ਲਗਪਗ 975 ਡੱਬੇ ਬਰਾਮਦ ਕੀਤੇ ਹਨ, ਜਿਨਾਂ ਵਿੱਚ ਇਕ ਲੱਖ 95 ਹਜ਼ਾਰ ਸਿਗਰਟਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਯਾਤਰੀ ਲੰਘੀ ਰਾਤ ਤੇ ਅੱਜ ਹਵਾਈ ਕੰਪਨੀ ਏਅਰ ਏਸ਼ੀਆ ਤੇ ਮਲੇਸ਼ੀਆ ਏਅਰਲਾਈਨ ਦੇ ਰਾਹੀਂ ਕੁਆਲਮਪੁਰ ਤੋਂ ਇੱਥੇ ਪੁੱਜੇ ਸਨ। ਇਹ ਕੰਬੋਡੀਆ ਰਸਤੇ ਭਾਰਤ ਆਏ ਸਨ। ਉਨ੍ਹਾਂ ਦੱਸਿਆ ਕਿ ਸਿਗਰਟਾਂ ਦੀ ਕੀਮਤ ਲਗਪਗ 35 ਲੱਖ 15 ਹਜ਼ਾਰ ਰੁਪਏ ਬਣਦੀ ਹੈ।

Advertisement

Advertisement
Advertisement
Author Image

Advertisement