ਸੀਆਈਏ ਸਟਾਫ਼ ਵੱਲੋਂ ਹੈਰੋਇਨ ਸਣੇ ਦੋ ਕਾਬੂ
ਪੱਤਰ ਪ੍ਰੇਰਕ
ਕਾਲਾਂਵਾਲੀ, 13 ਦਸੰਬਰ
ਸੀਆਈਏ ਡੱਬਵਾਲੀ ਸਟਾਫ਼ ਦੀ ਟੀਮ ਨੇ ਇੱਕ ਵਿਅਕਤੀ ਨੂੰ 6.44 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਇਕਬਾਲ ਸਿੰਘ ਪਿੰਡ ਦਾਦੂ ਵਜੋਂ ਹੋਈ ਹੈ। ਸੀਆਈਏ ਡੱਬਵਾਲੀ ਦੇ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਜਦੋਂ ਏਐਸਆਈ ਪ੍ਰੀਤਮ ਸਿੰਘ ਪੁਲੀਸ ਟੀਮ ਨਾਲ ਗਸ਼ਤ ਕਰ ਰਹੇ ਸੀ ਤਾਂ ਪਿੰਡ ਕੇਵਲ ਤੋਂ ਪਿੰਡ ਦਾਦੂ ਦੀ ਫਿਰਨੀ ਵੱਲ ਮੁੜੇ ਤਾਂ ਸਾਹਮਣੇ ਤੋਂ ਇੱਕ ਵਿਅਕਤੀ ਨੂੰ ਆਉਂਦਾ ਦੇਖਿਆ। ਸ਼ੱਕ ਪੈਣ ’ਤੇ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ’ਚੋਂ 6.44 ਗਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਖਿਲਾਫ਼ ਥਾਣਾ ਕਾਲਾਂਵਾਲੀ ’ਚ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਏਐੱਨਸੀ ਸਟਾਫ਼ ਨੇ ਪਿੰਡ ਜਗਮਾਲਵਾਲੀ ਤੋਂ ਇੱਕ ਨੌਜਵਾਨ ਨੂੰ 8 ਗ੍ਰਾਮ 39 ਮਿਲੀਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਜਿਸ ਦੀ ਪਛਾਣ ਅਵਤਾਰ ਸਿੰਘ ਉਰਫ਼ ਬੋਰੂ ਵਾਸੀ ਪਿੰਡ ਜਗਮਾਲਵਾਲੀ ਵਜੋਂ ਹੋਈ। ਏਐੱਨਸੀ ਸਟਾਫ਼ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਏਐੱਸਆਈ ਦਲਬੀਰ ਸਿੰਘ ਪੁਲੀਸ ਟੀਮ ਏ ਪਿੰਡ ਜਗਮਾਵਾਲੀ ਨੂੰ ਜਾ ਰਹੇ ਸਨ ਤਾਂ ਸਾਹਮਣੇ ਤੋਂ ਇੱਕ ਵਿਅਕਤੀ ਪੁਲੀਸ ਦੀ ਗੱਡੀ ਦੇਖ ਕੇ ਪਿੱਛੇ ਮੁੜ ਗਿਆ ਤਾਂ ਏਐੱਸਆਈ ਨੇ ਉਸ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ’ਚੋਂ 8 ਗਰਾਮ 39 ਮਿਲੀਗਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਖਿਲਾਫ਼ ਥਾਣਾ ਕਾਲਾਂਵਾਲੀ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।