For the best experience, open
https://m.punjabitribuneonline.com
on your mobile browser.
Advertisement

ਗਿਰਜਾਘਰ ਹਿੰਸਾ: ਐਲਬਨੀਜ਼ ਵੱਲੋਂ ਪੋਸਟਾਂ ਨਾ ਹਟਾਉਣ ਲਈ ‘ਐੱਕਸ’ ਦੀ ਨੁਕਤਾਚੀਨੀ

07:43 AM Apr 23, 2024 IST
ਗਿਰਜਾਘਰ ਹਿੰਸਾ  ਐਲਬਨੀਜ਼ ਵੱਲੋਂ ਪੋਸਟਾਂ ਨਾ ਹਟਾਉਣ ਲਈ ‘ਐੱਕਸ’ ਦੀ ਨੁਕਤਾਚੀਨੀ
Advertisement

ਮੈਲਬਰਨ, 22 ਅਪਰੈਲ
ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਪਿਛਲੇ ਹਫ਼ਤੇ ਸਿਡਨੀ ਦੇ ਗਿਰਜਾਘਰ ਵਿਚ ਬਿਸ਼ਪ ਤੇ ਪਾਦਰੀ ’ਤੇ ਚਾਕੂ ਨਾਲ ਹੋਏ ਹਮਲੇ ਸਬੰਧੀ ਗ੍ਰਾਫਿਕ ਪੋਸਟਾਂ ਨਾ ਹਟਾਉਣ ਲਈ ਸੋਸ਼ਲ ਮੀਡੀਆ ਪਲੈਟਫਾਰਮ ‘ਐੱਕਸ’ ਦੀ ਨੁਕਤਾਚੀਨੀ ਕੀਤੀ ਹੈ। ਟੈਸਲਾ ਦੇ ਬਾਨੀ ਐਲਨ ਮਸਕ ਦੀ ਮਾਲਕੀ ਵਾਲੀ ਐੱਕਸ ਕੋਰਪ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਉਪਰੋਕਤ ਪੋਸਟਾਂ ਹਟਾਉਣ ਸਬੰਧੀ ਆਸਟਰੇਲੀਅਨ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਵੇਗੀ। ਗਿਰਜਾਘਰ ਵਿਚ ਹੋਏ ਹਮਲੇ ਵਿਚ ਦੋਵੇਂ ਪਾਦਰੀ ਵਾਲ ਵਾਲ ਬਚ ਗਏ ਸਨ। ਹਾਲਾਂਕਿ ਇਸ ਹਮਲੇ ਤੋਂ ਦੋ ਦਿਨ ਪਹਿਲਾਂ ਸਿਡਨੀ ਸ਼ਾਪਿੰਗ ਮਾਲ ਵਿਚ ਵਾਪਰੀ ਮਿਲਦੀ ਜੁਲਦੀ ਘਟਨਾ ਵਿਚ ਛੇ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਐਲਬਨੀਜ਼ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਐੱਕਸ ਆਸਟਰੇਲੀਅਨ ਸੰਘੀ ਕੋਰਟ ਦੇ ਹੁਕਮਾਂ ਖਿਲਾਫ਼ ਕਾਨੂੰਨੀ ਲੜਾਈ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸੋਸ਼ਲ ਮੀਡੀਆ ਦੀ ਸਮਾਜਿਕ ਜ਼ਿੰਮੇਵਾਰੀ ਹੈ। ਮੈਨੂੰ ਹੈਰਾਨੀ ਹੋਈ ਕਿ ਐੱਕਸ ਵੱਲੋਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਥਾਂ, ਆਪਣ ਕੇਸ ਲਈ ਦਲੀਲਾਂ ਦੇਣ ਦੀਆਂ ਕੋੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’’ ਆਸਟਰੇਲੀਆ ਦੇ ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗਰਾਂਟ ਨੇ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਗਿਰਜਾਘਰ ਹਮਲੇ ਬਾਰੇ ਟਿੱਪਣੀਆਂ ਕਰਦੀਆਂ ਕੁਝ ਪੋਸਟਾਂ ਹਟਾਉਣ ਦੇ ਹੁਕਮ ਦਿੱਤੇ ਸਨ, ਪਰ ਐੱਕਸ ਨੇ ਕਿਹਾ ਕਿ ਇਨ੍ਹਾਂ ਪੋਸਟਾਂ ਨੇ ਹਿੰਸਕ ਤਕਰੀਰ ਬਾਰੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਨੇਮਾਂ ਦੀ ਉਲੰਘਣਾ ਨਹੀਂ ਕੀਤੀ। -ਏਪੀ

Advertisement

Advertisement
Author Image

joginder kumar

View all posts

Advertisement
Advertisement
×