ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਕੀ ਪਾਂਡੇ ਨੇ ਫਿਲਮ ਦੇ ਸੈੱਟ ’ਤੇ ਜਨਮ ਦਿਨ ਮਨਾਇਆ

07:45 AM Oct 01, 2024 IST

ਮੁੰਬਈ:

Advertisement

ਅਦਾਕਾਰ ਚੰਕੀ ਪਾਂਡੇ ਨੇ ਆਪਣਾ ਜਨਮ ਦਿਨ ਫਿਲਮ ‘ਹਾਊਸਫੁਲ 5’ ਦੇ ਸੈੱਟ ’ਤੇ ਮਨਾਇਆ। ਇਨ੍ਹੀਂ ਦਿਨੀਂ ਉਹ ਅਭਿਸ਼ੇਕ ਬੱਚਨ ਅਤੇ ਹੋਰ ਸਾਥੀ ਕਲਾਕਾਰਾਂ ਨਾਲ ਫਿਲਮ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। ਅਦਾਕਾਰ ਨੇ ਆਪਣੇ ਜਨਮ ਦਿਨ ਦੀ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ ਅਕਸਰ ਛੋਟੇ-ਛੋਟੇ ਵੀਡੀਓ ਸਾਂਝੇ ਕਰਦਾ ਰਹਿੰਦਾ ਹੈੈ। ਇਸ ਪੋਸਟ ਵਿੱਚ ਪਾਂਡੇ ਨਾਲ ਉਸ ਦੇ ਸਾਥੀ ਕਲਾਕਾਰ ਵੀ ਦਿਖਾਈ ਦੇ ਰਹੇ ਹਨ। ਪਹਿਲੀ ਤਸਵੀਰ ਵਿੱਚ ਅਦਾਕਾਰ ਕੇਕ ਅੱਗੇ ਖੜ੍ਹਾ ਨਜ਼ਰ ਆ ਰਿਹਾ ਹੈ। ਉਸ ਦੇ ਨਾਲ ਅਭਿਸ਼ੇਕ ਬੱਚਨ, ਫਰਦੀਨ ਖਾਨ, ਦੀਨੋ ਮੋਰਿਆ, ਨਰਗਿਸ ਫਾਖਰੀ ਅਤੇ ਨਿਰਦੇਸ਼ਕ ਤਰੁਣ ਮਨਸੁਖਾਨੀ ਵੀ ਖੜ੍ਹੇ ਹਨ। ਇਸ ਦੌਰਾਨ ਰਿਤੇਸ਼ ਦੇਸ਼ਮੁਖ ਵੀ ਖ਼ੁਸ਼ੀ ਦੇ ਰੌਂਅ ਵਿੱਚ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅਦਾਕਾਰ ਦੇ ਕਮਰੇ ਵਿੱਚ ਸਜਾਵਟ ਕੀਤੀ ਹੋਈ ਵੀ ਦਿਖਾਈ ਦੇ ਰਹੀ ਹੈ। ਇੱਕ ਤਸਵੀਰ ਵਿੱਚ ‘ਹੈਪੀ ਬਰਥਡੇਅ’ ਲਿਖਿਆ ਹੋਇਆ ਬੈਨਰ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਪੂੁਰੀ ਟੀਮ ਚੰਕੀ ਪਾਂਡੇ ਦੇ ਇਸ ਖ਼ਾਸ ਦਿਨ ਨੂੰ ਹੋਰ ਖ਼ਾਸ ਬਣਾਉਣ ਵਿੱਚ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ ਅਗਲੇ ਸਾਲ ਛੇ ਜੂਨ ਨੂੰ ਰਿਲੀਜ਼ ਹੋਵੇਗੀ। -ਏਐਨਆਈ

Advertisement
Advertisement