ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Christmas celebrations: ਕ੍ਰਿਸਮਸ ਜਸ਼ਨਾਂ ਦੌਰਾਨ Orthodox ਪਾਦਰੀ ਵੱਲੋਂ ਮੋਦੀ ਅਤੇ ਭਾਜਪਾ ਦੀ ਆਲੋਚਨਾ

04:32 PM Dec 24, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਦਸੰਬਰ ਨੂੰ ਨਵੀਂ ਦਿੱਲੀ ਵਿਚ ਕ੍ਰਿਸਮਸ ਸਮਾਗਮ ’ਚ ਸ਼ਿਰਕਤ ਕਰਦੇ ਹੋਏ। -ਫੋਟੋ: ਪੀਟੀਆਈ

ਤ੍ਰਿਸ਼ੂਰ (ਕੇਰਲ), 24 ਦਸੰਬਰ

Advertisement

ਕੇਰਲ ਦੇ ਆਰਥੋਡੌਕਸ ਚਰਚ (Orthodox Church) ਦੇ ਇੱਕ ਸੀਨੀਅਰ ਪਾਦਰੀ ਨੇ ਮੰਗਲਵਾਰ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 'ਤੇ ਉਨ੍ਹਾਂ ਵੱਲੋਂ ਕ੍ਰਿਸਮਸ ਸਮਾਗਮ ਵਿਚ ਕੀਤੀ ਗਈ ਸ਼ਮੂਲੀਅਤ ਨੂੰ ਲੈ ਕੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਆਪਣੀ ਨਾਰਾਜ਼ਗੀ ਲਈ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੇ ਕਾਰਕੁਨਾਂ ਵੱਲੋਂ ਕੇਰਲ ਦੇ ਇੱਕ ਸਕੂਲ ਵਿੱਚ ਹਾਲ ਹੀ ਵਿੱਚ ਕ੍ਰਿਸਮਸ  ਦਾ ਤਿਉਹਾਰ ਮਨਾਏ ਜਾਣ ਸਮੇਂ ਪਾਏ ਗਏ ਵਿਘਨ ਦਾ ਹਵਾਲਾ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਕੈਥੋਲਿਕ ਚਰਚ ਦੇ ਮੁੱਖ ਦਫਤਰ ਵਿੱਚ ਅਜਿਹੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ ਹੈ।

ਮਲੰਕਾਰਾ ਆਰਥੋਡੌਕਸ ਸੀਰੀਅਨ ਚਰਚ (Malankara Orthodox Syrian Church) ਦੇ ਤ੍ਰਿਸ਼ੂਰ ਡਾਇਓਸਿਸ ਮੈਟਰੋਪੋਲੀਟਨ ਯੂਹਾਨੋਨ ਮੋਰ ਮੇਲੇਟੀਅਸ (Thrissur diocese metropolitan, Yuhanon Mor Meletius) ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਹ ਤਿੱਖੀ ਆਲੋਚਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਵਿੱਚ ਕੈਥੋਲਿਕ ਬਿਸ਼ਪ ਕਾਨਫਰੰਸ ਆਫ਼ ਇੰਡੀਆ (Catholic Bishops' Conference of India - CBCI) ਵੱਲੋਂ ਕਰਵਾਏ ਕ੍ਰਿਸਮਸ ਜਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਕੀਤੀ ਹੈ। ਪਾਦਰੀ ਨੇ ਇੱਕ  Facebook ਪੋਸਟ ਵਿੱਚ ਕਿਹਾ, "ਉੱਥੇ ਬਿਸ਼ਪਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਪੰਘੂੜੇ ਸਤਿਕਾਰੇ ਜਾਂਦੇ ਹਨ। ਇੱਥੇ ਪੰਘੂੜੇ ਤੋੜੇ ਜਾਂਦੇ ਹਨ।"
ਗ਼ੌਰਤਲਬ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਸਥਾਨਕ ਕਾਰਕੁਨਾਂ ਵੱਲੋਂ ਇੱਕ ਸਕੂਲ ਵਿੱਚ ਕ੍ਰਿਸਮਸ ਦੇ ਜਸ਼ਨਾਂ ਵਿੱਚ ਕਥਿਤ ਤੌਰ 'ਤੇ ਵਿਘਨ ਪਾਏ ਜਾਣ ਅਤੇ ਪਲੱਕੜ ਜ਼ਿਲ੍ਹੇ ਵਿੱਚ ਅਣਪਛਾਤੇ ਸ਼ਰਾਰਤੀਆਂ ਵੱਲੋਂ ਇੱਕ ਹੋਰ ਸਕੂਲ ਵਿੱਚ ਬੱਚਿਆਂ ਵੱਲੋਂ ਬਣਾਏ ਗਏ ਪ੍ਰਤੀਕਾਤਮਕ ਪੰਘੂੜੇ ਨੂੰ ਢਾਹ ਦਿੱਤੇ ਜਾਣ ਦੇ ਮਾਮਲੇ ਵਿੱਚ ਹਾਲ ਹੀ ਵਿੱਚ ਕੇਰਲ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ।

Advertisement

ਰਾਜ ਸਰਕਾਰ ਨੇ ਘਟਨਾਵਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਪੁਲੀਸ ਟੀਮ (SIT) ਕਾਇਮ ਕੀਤੀ ਹੈ। ਇਸ ਦੌਰਾਨ ਰਾਜ ਵਿੱਚ ਹਾਕਮ ਗੱਠਜੋੜ LDF ਵਿੱਚ ਦੂਜੀ ਸਭ ਤੋਂ ਵੱਡੀ ਗੱਠਜੋੜ ਭਾਈਵਾਲ ਭਾਰਤੀ ਕਮਿਊੁਨਿਸਟ ਪਾਰਟੀ (CPI) ਨੇ ਵੀ ਨਵੀਂ ਦਿੱਲੀ ਵਿੱਚ CBCI ਵੱਲੋਂ ਕਰਵਾਏ ਕ੍ਰਿਸਮਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਦੀ ਸਖ਼ਤ ਆਲੋਚਨਾ ਕੀਤੀ ਅਤੇ ਇਸ ਨੂੰ ਮੋਦੀ ਦਾ "ਸਿਆਸੀ ਪਖੰਡ ਦਾ ਡਰਾਮਾ" ਕਰਾਰ ਦਿੱਤਾ।

CPI ਦੇ ਸੂਬਾ ਸਕੱਤਰ ਬਿਨੋਏ ਵਿਸ਼ਵਮ ਨੇ ਇੱਕ ਬਿਆਨ ਵਿੱਚ ਦੋਸ਼ ਲਗਾਇਆ ਕਿ ਜਦੋਂ ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿੱਚ ਕਾਰਡੀਨਲਾਂ ਅਤੇ ਬਿਸ਼ਪਾਂ ਨੂੰ ਈਸਾ ਮਸੀਹ ਅਤੇ ਉਸਦੇ ਪਿਆਰ ਬਾਰੇ ਦੱਸ ਰਹੇ ਸਨ, ਤਾਂ ਦੂਜੇ ਪਾਸੇ ਉਨ੍ਹਾਂ ਦੇ ‘ਸੰਘ ਬੰਧੂ’ ਕੇਰਲ ਦੇ ਨੱਲੇਪਿੱਲੀ ਵਿੱਚ ਕ੍ਰਿਸਮਸ ਦੇ ਜਸ਼ਨਾਂ ਵਿੱਚ ਵਿਘਨ ਪਾ ਰਹੇ ਸਨ ਅਤੇ ਧਰਮ ਦੀ ਬੇਅਦਬੀ ਕਰ ਰਹੇ ਸਨ। -ਪੀਟੀਆਈ

Advertisement