ਮਸੀਹੀ ਭਾਈਚਾਰੇ ਨੇ ਕ੍ਰਿਸਮਸ ਨੂੰ ਸਮਰਪਿਤ ਕੈਰਲ ਮਾਰਚ ਕੱਢਿਆ
08:41 AM Dec 23, 2024 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 22 ਦਸੰਬਰ
ਕੜਾਕੇ ਦੀ ਠੰਢ ਦੇ ਬਾਵਜੂਦ ਅੰਮ੍ਰਿਤਸਰ ਦੇ ਈਸਾਈ ਭਾਈਚਾਰੇ ਨੇ ਪੂਰੇ ਉਤਸ਼ਾਹ ਨਾਲ ਡਾਇਓਸੀਸ ਆਫ ਅੰਮ੍ਰਿਤਸਰ (ਡੀ.ਓ.ਏ.), ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਦੀ ਅਗਵਾਈ ਹੇਠ ਕ੍ਰਿਸਮਸ ਦੇ ਤਿਉਹਾਰ ਦੇ ਮੌਕੇ ਸ਼ਹਿਰ ਵਿੱਚ ਅੱਜ ਸ਼ਾਮ ਸਮੇਂ ਕੈਂਡਲ ਲਾਈਟ ਕੈਰਲ ਮਾਰਚ ਕੱਢਿਆ। ਇਹ ਮਾਰਚ ਸੇਂਟ ਪਾਲ ਚਰਚ, ਕੋਰਟ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਕ੍ਰਾਈਸਟ ਚਰਚ ਕੈਥੇਡ੍ਰਲ, ਰਾਮ ਬਾਗ਼ ਅੰਮ੍ਰਿਤਸਰ ਪੁੱਜ ਕੇ ਸਮਾਪਤ ਹੋਇਆ। ਮੋਮਬੱਤੀਆਂ ਲੈ ਕੇ ਹਰ ਉਮਰ ਦੇ ਈਸਾਈ ਵਿਸ਼ਵ ਸ਼ਾਂਤੀ, ਪਿਆਰ ਅਤੇ ਖੁਸ਼ੀ ਦਾ ਸੰਦੇਸ਼ ਦੇਣ ਲਈ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਨਿਕਲੇ। ਬਿਸ਼ਪ ਡਾ. ਪੀ ਕੇ ਸਾਮੰਤਾਰਾਏ ਨੇ ਕਿਹਾ ਕਿ ਮਸੀਹੀਆਂ ਨੂੰ ਪ੍ਰਮਾਤਮਾ ਨੇ ਲੋੜਵੰਦਾਂ ਲਈ ਉਮੀਦ ਅਤੇ ਸਦਭਾਵਨਾ ਫੈਲਾਉਣ ਲਈ ਰੋਸ਼ਨੀ ਦੇ ਧਾਰਨੀ ਬਣਨ ਲਈ ਭੇਜਿਆ ਹੈ। ਇਸ ਮੌਕੇ ਡੀਓਏ ਤੇ ਸੀਐੱਨਆਈ ਦੇ ਪ੍ਰਾਪਰਟੀ ਮੈਨੇਜਰ ਡੈਨੀਅਲ ਬੀ ਦਾਸ ਨੇ ਵੀ ਸੰਬੋਧਨ ਕੀਤਾ।
Advertisement
Advertisement