ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੌਕੀਦਾਰ ਦਾ ਭੇਤ-ਭਰੇ ਹਾਲਾਤ ’ਚ ਕਤਲ

07:26 AM Jun 29, 2024 IST

ਹਰਦੀਪ ਸਿੰਘ ਸੋਢੀ
ਧੂਰੀ 28 ਜੂਨ
ਧੂਰੀ ਨੇੜੇ ਬੇਨੜਾ-ਮਾਨਵਾਲਾ ਸੜਕ ’ਤੇ ਸਥਿਤ ਫੀਡ ਫੈਕਟਰੀ ’ਚ ਤਾਇਨਾਤ ਚੌਕੀਦਾਰ ਦਾ ਭੇਤਭਰੇ ਹਾਲਾਤ ’ਚ ਕਤਲ ਹੋ ਗਿਆ। ਜਾਣਕਾਰੀ ਅਨੁਸਾਰ ਪਸ਼ੂ ਫੀਡ ਤਿਆਰ ਕਰਨ ਵਾਲੀ ਬੀਕੇ ਐਗਰੋ ਇੰਡਸਟਰੀ ਦੇ ਚੌਕੀਦਾਰ ਗੁਰਜੰਟ ਸਿੰਘ (65) ਦਾ ਕਤਲ ਕਰ ਦਿੱਤਾ ਗਿਆ। ਥਾਣਾ ਸਦਰ ਧੂਰੀ ਵਿੱਚ ਮ੍ਰਿਤਕ ਦੇ ਵੱਡੇ ਭਰਾ ਬਲਦੇਵ ਸਿੰਘ ਵਾਸੀ ਪਿੰਡ ਭੜੀ ਮਾਨਸਾ ਨੇ ਫੈਕਟਰੀ ਮਾਲਕਾਂ ’ਤੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ 26 ਜੂਨ ਦੀ ਸ਼ਾਮ ਨੂੰ ਫੈਕਟਰੀ ਵਾਲੇ ਧੱਕੇ ਨਾਲ ਉਸ ਦੇ ਭਰਾ ਗੁਰਜੰਟ ਸਿੰਘ ਨੂੰ ਪਿੰਡੋਂ ਲੈ ਕੇ ਗਏ ਅਤੇ ਅੱਜ ਸਵੇਰੇ ਫੈਕਟਰੀ ਮਾਲਕ ਦੇ ਮੁੰਡੇ ਨੇ ਉਸ ਦੇ ਭਰਾ (ਮ੍ਰਿਤਕ) ਦੇ ਜਾਣ ਪਛਾਣ ਵਾਲੇ ਵਿਅਕਤੀ ਨੂੰ ਫੋਨ ’ਤੇ ਸੂਚਨਾ ਦਿੱਤੀ ਕਿ ਗੁਰਜੰਟ ਸਿੰਘ ਫੈਕਟਰੀ ’ਚ ਜ਼ਖਮੀ ਹਾਲਤ ’ਚ ਪਿਆ ਹੈ ਅਤੇ ਸੁਨੇਹਾ ਮਿਲਣ ਮਗਰੋਂ ਉਸ ਦਾ ਭਤੀਜਾ ਫੈਕਟਰੀ ਪੁੱਜਿਆ। ਜਦੋਂ ਉਹ ਉਸਨੂੰ ਫੈਕਟਰੀ ਵਾਲਿਆਂ ਵੱਲੋਂ ਬੁਲਾਈ 108 ਨੰਬਰ ਐਂਬੂਲੈਂਸ ’ਚ ਗੁਰਜੰਟ ਨੂੰ ਸੰਗਰੂਰ ਲਿਜਾ ਰਿਹਾ ਸੀ ਕਿ ਰਸਤੇ ’ਚ ਹੀ ਉਸ ਨੇ ਦਮ ਤੋੜ ਦਿੱਤਾ। ਸੰਪਰਕ ਕਰਨ ’ਤੇ ਫੈਕਟਰੀ ਮਾਲਕ ਦੇ ਮੁੰਡੇ ਨੀਰਜ ਕੁਮਾਰ ਨੇ ਮ੍ਰਿਤਕ ਦੇ ਭਰਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ,‘26 ਜੂਨ ਦੀ ਸ਼ਾਮ ਨੂੰ ਗੁਰਜੰਟ ਸਿੰਘ ਦਾ ਸਾਨੂੰ ਫੋਨ ਆਇਆ ਸੀ ਕਿ ਮੈਨੂੰ ਮੇਰਾ ਮੁੰਡਾ ਪ੍ਰੇਸ਼ਾਨ ਕਰਦਾ ਹੈ, ਆ ਕੇ ਲੈ ਜਾਓ ਅਤੇ ਅਸੀਂ ਉਸ ਨੂੰ ਪਿੰਡੋਂ ਫੈਕਟਰੀ ਲੈ ਆਏ, ਅੱਜ ਸਵੇਰੇ ਜਦੋਂ ਅਸੀਂ ਫੈਕਟਰੀ ਦੁੱਧ ਲੈਣ ਗਏ ਤਾਂ ਅੱਗੋਂ ਸਾਨੂੰ ਕਿਸੇ ਨੇ ਗੇਟ ਨਹੀਂ ਖੋਲਿਆ ਅਤੇ ਜਦੋਂ ਅਸੀਂ ਕੰਧ ਟੱਪ ਕੇ ਅੰਦਰ ਗਏ ਤਾਂ ਗੁਰਜੰਟ ਸਿੰਘ ਬਰਾਂਡੇ ‘ ਚ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਮੈਂ ਉਸ ਦੇ ਪਰਿਵਾਰ ਨੂੰ ਫੋਨ ’ਤੇ ਘਟਨਾ ਬਾਰੇ ਦੱਸਿਆ ਅਤੇ 108 ਨੰਬਰ ਐਂਬੂਲੈਂਸ ਨੂੰ ਫੋਨ ਕਰਨ ਦੇ ਨਾਲ ਨਾਲ ਪੁਲੀਸ ਨੂੰ ਵੀ ਸੂਚਿਤ ਕੀਤਾ ਅਤੇ ਮੌਕੇ ’ਤੇ ਪੁੱਜਿਆ ਗੁਰਜੰਟ ਸਿੰਘ ਦਾ ਲੜਕਾ ਉਸ ਨੂੰ ਐਂਬੂਲੈਂਸ ’ਚ ਸੰਗਰੂਰ ਲੈ ਕੇ ਗਿਆ। ਨੀਰਜ ਕੁਮਾਰ ਨੇ ਦੱਸਿਆ ਕਿ ਫੈਕਟਰੀ ’ਚ ਖੜ੍ਹੀ ਉਨ੍ਹਾਂ ਦੀ ਇੱਕ ਸਕੂਟਰੀ ਅਤੇ ਮੋਟਰਸਾਈਕਲ ਵੀ ਗਾਇਬ ਸਨ। ਸੰਪਰਕ ਕਰਨ ‘ ਤੇ ਥਾਣਾ ਸਦਰ ਧੂਰੀ ਦੇ ਐਸ ਐਚ ਓ ਇੰਸਪੈਕਟਰ ਜਗਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਭਰਾ ਬਲਦੇਵ ਸਿੰਘ ਪੁੱਤਰ ਕਰਤਾਰ ਸਿੰਘ ਦੇ ਬਿਆਨ ’ਤੇ ਅਣਪਛਾਤਿਆਂ ਦੇ ਖਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement